29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਜੀ. ਆਰ. ਪੀ. ਪੁਲਿਸ ਨੇ 6 ਕਿੱਲੋ 900 ਗ੍ਰਾਮ ਪੋਸਤ ਲਾਵਾਰਸ ਹਾਲਤ 'ਚ ਕੀਤਾ ਬਰਾਮਦ

Ad Position 21
No active advertisement
ਅਜੀਤ ਡੈਸਕ 29-01-2026
ਫ਼ਿਰੋਜ਼ਪੁਰ , 28 ਜਨਵਰੀ (ਰਾਕੇਸ਼ ਚਾਵਲਾ)-ਜੀ.ਆਰ.ਪੀ ਪੁਲਿਸ ਵਲੋਂ 6 ਕਿੱਲੋ 900 ਗ੍ਰਾਮ ਪੋਸਤ ਲਾਵਾਰਸ ਹਾਲਤ 'ਚ ਬਰਾਮਦ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਰੇਲਵੇ ਪੁਲਿਸ ਫਿਰੋਜ਼ਪੁਰ ਨਵੀਨ ਕੁਮਾਰ ਨੇ ਦੱਸਿਆ ਕਿ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਰੇਲਵੇ ਪੰਜਾਬ ਚੰਡੀਗੜ੍ਹ ਅਤੇ ਉਪ ਕਪਤਾਨ ਪੁਲਿਸ (ਜ਼ੋਨਲ) ਫਿਰੋਜ਼ਪੁਰ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਅੱਜ ਮਿਤੀ 28 ਜਨਵਰੀ ਨੂੰ ਏ.ਐਸ.ਆਈ ਜਤਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਭੈੜੇ ਵਾ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿਚ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਮੌਜੂਦ ਸੀ ਤਾਂ ਰੇਲਵੇ ਯਾਰਡ ਏਰੀਆ ਵਿਚ ਇਕ ਪੀਲੇ ਰੰਗ ਦਾ ਗੱਟਾ ਪਲਾਸਟਿਕ ਲਾਵਾਰਸ ਹਾਲਾਤ ਵਿਚ ਮਿਲਿਆ | ਜਿਸ ਨੰੂ ਚੈੱਕ ਕਰਨ ਤੇ 6 ਕਿੱਲੋ 900 ਗ੍ਰਾਮ ਡੋਡਾ ਚੂਰਾ ਪੋਸਤ ਬਰਾਮਦ ਹੋਇਆ | ਜਿਸ 'ਤੇ ਮੁਕੱਦਮਾ ਨੰਬਰ 2 ਮਿਤੀ 28-01-2026 ਅ/ਧ 15/61/85 ਐਨ.ਡੀ.ਪੀ ਐੱਸ ਐਕਟ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਬਰ ਖ਼ਿਲਾਫ਼ ਨਾਮ ਪਤਾ ਨਾ-ਮਾਲੂਮ ਦਰਜ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਘੁਬਾਇਆ ਨੇ ਮਨਰੇਗਾ ਕਾਨੂੰਨ ਪ੍ਰਤੀ ਜਾਗਰੂਕ ਕਰਨ ਲਈ ਸਰਹੱਦੀ ਪਿੰਡਾਂ ਦਾ ਕੀਤਾ ਤੂਫ਼ਾਨੀ ਦੌਰਾ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਫ਼ਿਰੋਜ਼ਪੁਰ ਵਿਚ ਮਿਲੇਗੀ ਨਵੀਂ ਰਫ਼ਤਾਰ-ਡਿਪਟੀ ਕਮਿਸ਼ਨਰ
Ad Position 24