29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਘੁਬਾਇਆ ਨੇ ਮਨਰੇਗਾ ਕਾਨੂੰਨ ਪ੍ਰਤੀ ਜਾਗਰੂਕ ਕਰਨ ਲਈ ਸਰਹੱਦੀ ਪਿੰਡਾਂ ਦਾ ਕੀਤਾ ਤੂਫ਼ਾਨੀ ਦੌਰਾ

Ad Position 21
No active advertisement
ਅਜੀਤ ਡੈਸਕ 29-01-2026
ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦੁਆਰਾ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਦੇ ਵਿਰੋਧ 'ਚ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਸਰਹੱਦੀ ਪਿੰਡਾਂ ਤੁਰਕਾਂ ਵਾਲੀ, ਹਸਤਾ ਕਲਾਂ, ਬੱਖੂ ਸ਼ਾਹ, ਸਾਬੂਆਣਾ, ਝੋਕ ਡਿੱਪੂਲਾਣਾ, ਰਾਣਾ, ਲੱਖੇਵਾਲੀ ਢਾਬ, ਫ਼ਤਿਹਗੜ੍ਹ, ਨਵਾਂ ਸਲੇਮਸ਼ਾਹ, ਬਕੈਣ ਵਾਲਾ ਅੰਦਰ ਜਾ ਕੇ ਨਰੇਗਾ ਕਾਮਿਆਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ | ਘੁਬਾਇਆ ਨੇ ਕਿਹਾ ਕਿ ਦੂਰ ਅੰਦੇਸ਼ੀ ਸੋਚ ਦੇ ਮਾਲਕ ਮਹਿਰੂਮ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਮਜ਼ਦੂਰਾਂ 'ਤੇ ਗ਼ਰੀਬਾਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨੂੰ ਲੈ ਕੇ ਮਨਰੇਗਾ ਸਕੀਮ ਸ਼ੁਰੂ ਕੀਤੀ ਸੀ | ਜਿਸ ਤਹਿਤ ਪਿੰਡਾਂ ਅੰਦਰ ਹਰੇਕ ਮਜ਼ਦੂਰ ਨੂੰ ਕੰਮ ਮਿਲਦਾ ਸੀ ਅਤੇ ਉਸ ਦਾ ਚੁੱਲ੍ਹਾ ਬਲਦਾ ਸੀ | ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਮਜ਼ਦੂਰ ਵਰਗ ਨੂੰ ਰੋਟੀ ਤੋਂ ਵਾਂਝਾ ਕਰਨ ਲਈ ਮਨਰੇਗਾ ਪ੍ਰਤੀ ਕਾਨੂੰਨ ਬਣਾ ਰਹੀ ਹੈ | ਜਿਸ ਨੂੰ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਕੋਲ ਦਿਹਾੜੀ ਕਰਨ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਹੈ | ਹੁਣ ਮਨਰੇਗਾ ਦਾ ਕੰਮ ਵੀ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਕਾਨੂੰਨ ਨੂੰ ਲੈ ਕੇ ਪੂਰੀ ਤਰ੍ਹਾਂ ਮਜ਼ਦੂਰ ਵਰਗ ਦੇ ਨਾਲ ਹੈ | ਕਿਸੇ ਵੀ ਵੱਡੇ ਸੰਘਰਸ਼ ਨੂੰ ਕਰਨ ਤੋਂ ਪਿੱਛੇ ਨਹੀਂ ਹਟੇਗੀ |
Ad Position 22
No active advertisement
ਪਿਛਲੀ ਖ਼ਬਰ ਸੱਚਖੰਡ ਸਕੂਲ ਦੇ ਫਾਊਾਡੇਸ਼ਨ ਡੇਅ 'ਤੇ ਦਾਖ਼ਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਅਗਲੀ ਖ਼ਬਰ ਜੀ. ਆਰ. ਪੀ. ਪੁਲਿਸ ਨੇ 6 ਕਿੱਲੋ 900 ਗ੍ਰਾਮ ਪੋਸਤ ਲਾਵਾਰਸ ਹਾਲਤ 'ਚ ਕੀਤਾ ਬਰਾਮਦ
Ad Position 24