29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੱਚਖੰਡ ਸਕੂਲ ਦੇ ਫਾਊਾਡੇਸ਼ਨ ਡੇਅ 'ਤੇ ਦਾਖ਼ਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ

Ad Position 21
No active advertisement
ਅਜੀਤ ਡੈਸਕ 29-01-2026
ਅਬੋਹਰ, 28 ਜਨਵਰੀ (ਵਿਵੇਕ ਹੂੜੀਆ)-ਸੱਚਖੰਡ ਸਕੂਲ ਵਿਚ ਅੱਜ ਸੰਸਥਾ ਦਾ 'ਫਾਊਾਡੇਸ਼ਨ ਡੇਅ' (ਸਥਾਪਨਾ ਦਿਵਸ) ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਖ਼ਾਸ ਮੌਕੇ 'ਤੇ ਸਕੂਲ ਪ੍ਰਬੰਧਕਾਂ ਵਲੋਂ ਨਵੇਂ ਦਾਖ਼ਲਿਆਂ (ਲਈ ਇਕ ਵਿਸ਼ੇਸ਼ ਛੋਟ/ਆਫ਼ਰ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਮਾਪਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ | ਫਾਊਾਡੇਸ਼ਨ ਡੇਅ ਦੇ ਸਬੰਧ ਵਿਚ ਸਕੂਲ ਕੈਂਪਸ 'ਚ ਕੁਇਜ਼ ਮੁਕਾਬਲੇ ਅਤੇ ਹੋਰ ਵਿੱਦਿਅਕ ਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਪੂਰੀ ਗਰਮਜੋਸ਼ੀ ਨਾਲ ਹਿੱਸਾ ਲਿਆ ਅਤੇ ਪੂਰੇ ਸਕੂਲ ਵਿਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ | ਸਥਾਪਨਾ ਦਿਵਸ ਮੌਕੇ ਮਿਲੇ ਸ਼ਾਨਦਾਰ ਹੁੰਗਾਰੇ ਸਦਕਾ ਸਕੂਲ ਵਿਚ ਵੱਡੀ ਗਿਣਤੀ ਵਿਚ ਨਵੇਂ ਦਾਖ਼ਲੇ ਹੋਏ | ਮਾਪਿਆਂ ਦੀ ਲਗਾਤਾਰ ਵਧ ਰਹੀ ਦਿਲਚਸਪੀ ਅਤੇ ਮੰਗ ਨੂੰ ਦੇਖਦੇ ਹੋਏ ਸਕੂਲ ਮੈਨੇਜਮੈਂਟ ਨੇ ਫ਼ੈਸਲਾ ਕੀਤਾ ਹੈ ਕਿ ਫਾਊਾਡੇਸ਼ਨ ਡੇਅ ਵਾਲਾ ਵਿਸ਼ੇਸ਼ ਐਡਮਿਸ਼ਨ ਆਫ਼ਰ ਹੁਣ 31 ਜਨਵਰੀ ਤੱਕ ਜਾਰੀ ਰਹੇਗਾ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸੱਚਖੰਡ ਸਕੂਲ ਹਮੇਸ਼ਾ ਹੀ ਮਿਆਰੀ ਸਿੱਖਿਆ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਯਤਨ ਜਾਰੀ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਜਾਖੜ ਟਰੱਸਟ ਵਲੋਂ ਕਰਵਾਏ ਮੁਕਾਬਲੇ 'ਚ ਹਿੱਸਾ ਲਿਆ ਅਗਲੀ ਖ਼ਬਰ ਘੁਬਾਇਆ ਨੇ ਮਨਰੇਗਾ ਕਾਨੂੰਨ ਪ੍ਰਤੀ ਜਾਗਰੂਕ ਕਰਨ ਲਈ ਸਰਹੱਦੀ ਪਿੰਡਾਂ ਦਾ ਕੀਤਾ ਤੂਫ਼ਾਨੀ ਦੌਰਾ
Ad Position 24