ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਸ਼੍ਰੀ ਰਾਮ ਕਿ੍ਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ, ਡਰੀਮਜ਼ ਇੰਸਟੀਚਿਊਟ ਅਤੇ ਸਕਾਈਲਰ ਐਜੂਕੇਸ਼ਨ ਫ਼ਾਜ਼ਿਲਕਾ ਦੇ ਸਾਂਝੇ ਯਤਨਾਂ ਸਦਕਾ ਸਥਾਨਕ ਡਰੀਮਜ਼ ਇੰਸਟੀਚਿਊਟ ਵਿਖੇ ਇਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਹ ਕੈਂਪ ਸਵਰਗੀ ਮਿਲਖ ਰਾਜ ਬਾਘਲਾ ਦੀ ਤੀਜੀ ਬਰਸੀ ਨੂੰ ਸਮਰਪਿਤ ਸੀ, ਜਿਸ ਵਿਚ ਫ਼ਾਜ਼ਿਲਕਾ ਦੇ 215 ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ | ਇਸ ਮੌਕੇ ਬਾਘਲਾ ਪਰਿਵਾਰ ਤੋਂ ਸਵਰਨਕਾਂਤਾ, ਰਾਜਨ ਬਾਘਲਾ, ਸ਼ੀਤਲ ਬਾਘਲਾ, ਰੋਹਿਤ ਬਾਘਲਾ, ਪਵਨ ਬਵੇਜਾ, ਕੇਸ਼ਵ ਬਾਘਲਾ, ਉਦੈ ਡੋਡਾ ਅਤੇ ਨੈਤਿਕ ਬਾਘਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਪਰਿਵਾਰਕ ਮੈਂਬਰਾਂ ਨੇ ਖ਼ੁਦ ਵੀ ਖ਼ੂਨਦਾਨ ਕੀਤਾ ਅਤੇ ਹੋਰ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਲਗਾਤਾਰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ | ਸੰਸਥਾ ਦੇ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਗਿਰਧਾਰੀ ਲਾਲ, ਨੀਰਜ ਠਕਰਾਲ, ਮਨੋਜ ਅਰੋੜਾ, ਸੁਖਵਿੰਦਰ ਬਰਾੜ, ਅਨਿਲ ਛਾਬੜਾ, ਰਿਤਿਕ ਛਾਬੜਾ, ਪਰਮਜੀਤ ਸਿੰਘ, ਜਸਵੰਤ ਪਰਜਾਪਤੀ, ਵਰਿੰਦਰ ਸ਼ਰਮਾ, ਅਮਿੱਤ ਗਰੋਵਰ, ਨੇਹਾ ਗਰੋਵਰ ਅਤੇ ਨੀਲਮ ਸਚਦੇਵਾ ਨੇ ਸਫਲ ਆਯੋਜਨ ਲਈ ਸਭ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਸੰਸਥਾ ਦਾ ਅਗਲਾ ਖ਼ੂਨਦਾਨ ਕੈਂਪ 8 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਫ਼ਾਜ਼ਿਲਕਾ ਦੇ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਲਗਾਇਆ ਜਾਵੇਗਾ |