28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਧਰਨਾ ਸਮਾਪਤ ਕਰਵਾਉਣ ਲਈ ਪਹੁੰਚੇ ਤਹਿਸੀਲਦਾਰ

Ad Position 21
No active advertisement
ਅਜੀਤ ਡੈਸਕ 31-01-2026
ਗੁਰੂਹਰਸਹਾਏ, 30 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਹਲਕੇ ਦੇ ਨਾਲ ਸੰਬੰਧਿਤ ਜਨਤਕ ਮੰਗਾਂ ਨੂੰ ਲੈ ਕੇ 98ਵੇਂ ਦਿਨਾਂ ਤੋਂ ਸਥਾਨਕ ਸ਼ਹਿਰ ਦੀ ਰੇਲਵੇ ਪਾਰਕ ਵਿਖੇ ਸਮਾਜ ਸੇਵੀ ਮਦਨ ਲਾਲ ਨਰੂਲਾ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ | 98ਵੇਂ ਦਿਨ ਬਾਅਦ ਤਹਿਸੀਲਦਾਰ ਬੀਰ ਕਰਨ, ਸੁਪਰਡੈਂਟ ਕੇਵਲ ਕਿ੍ਸ਼ਨ, ਸੈਨੇਟਰੀ ਇੰਸਪੈਕਟਰ ਜਗਜੀਤ ਸਿੰਘ ਧਰਨੇ ਨੂੰ ਸਮਾਪਤ ਕਰਵਾਉਣ ਲਈ ਧਰਨੇ ਵਾਲੇ ਸਥਾਨ 'ਤੇ ਪਹੁੰਚੇ | ਇਸ ਮੌਕੇ ਤਹਿਸੀਲਦਾਰ ਵਲੋਂ ਮਦਨ ਲਾਲ ਨਰੂਲਾ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਜਨਤਕ ਮੰਗਾਂ ਨੂੰ ਲੈ ਕੇ ਉਹ ਧਰਨਾ ਦੇ ਰਹੇ ਹਨ ਉਹ ਉਨ੍ਹਾਂ ਨੂੰ ਲਿਖਤੀ ਰੂਪ 'ਚ ਲਿਖ ਕੇ ਦੇਣ ਅਤੇ ਉਹ ਇਨ੍ਹਾਂ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਭੇਜ ਕੇ ਜਲਦ ਹੀ ਇਸ ਦਾ ਹੱਲ ਕਰਵਾਉਣ ਦਾ ਯਤਨ ਕਰਨਗੇ ਅਤੇ ਉਹ ਇਸ ਧਰਨੇ ਨੂੰ ਸਮਾਪਤ ਕਰ ਦੇਣ | ਮਦਨ ਲਾਲ ਨਰੂਲਾ ਨੇ ਕਿਹਾ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਉਹ ਧਰਨਾ ਦੇ ਰਹੇ ਹਨ ਇਨ੍ਹਾਂ ਸਾਰੀਆਂ ਮੰਗਾਂ ਸੰਬੰਧੀ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਡਾਕ ਰਾਹੀਂ ਚਿੱਠੀਆਂ ਭੇਜ ਕੇ ਪਹਿਲਾਂ ਹੀ ਜਾਣੂ ਕਰਵਾਇਆ ਹੋਇਆ ਹੈ, ਪਰ ਕਿਸੇ ਵੀ ਅਧਿਕਾਰੀ ਵਲੋਂ ਇਨ੍ਹਾਂ ਮੰਗਾਂ ਨੂੰ ਜ਼ਰੂਰੀ ਨਹੀਂ ਸਮਝਿਆ | ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ਹਨ ਉਨ੍ਹਾਂ ਦੀਆਂ ਨਿੱਜੀ ਮੰਗਾਂ ਨਹੀਂ ਹਨ ਜੋ ਸਰਕਾਰ ਹੱਲ ਨਹੀਂ ਕਰ ਸਕਦੀ, ਇਹ ਹਲਕੇ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਹਨ ਜਿਨ੍ਹਾਂ ਨੂੰ ਸਰਕਾਰ ਜਾਂ ਮੰਗਾਂ ਨਾਲ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਚਾਹੁਣ ਤਾਂ ਤੁਰੰਤ ਹੀ ਇਨ੍ਹਾਂ ਨੂੰ ਹੱਲ ਕਰ ਸਕਦੇ ਹਨ ਪਰ ਉਹ ਅਜਿਹਾ ਕਰਨਾ ਨਹੀਂ ਚਾਹੁੰਦੇ | ਇਸ ਮੌਕੇ ਉਨ੍ਹਾਂ ਨੇ ਤਹਿਸੀਲਦਾਰ ਨੂੰ ਸਾਫ਼ ਤੌਰ 'ਤੇ ਇਹ ਕਹਿ ਕੇ ਮੋੜ ਦਿੱਤਾ ਕਿ ਜਦ ਤੱਕ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਹ ਧਰਨਾ ਸਮਾਪਤ ਨਹੀਂ ਕਰਨਗੇ | ਜਿਸ ਤੋਂ ਬਾਅਦ ਤਹਿਸੀਲਦਾਰ ਤੇ ਉਨ੍ਹਾਂ ਨਾਲ ਆਏ ਅਧਿਕਾਰੀ ਧਰਨਾ ਸਮਾਪਤ ਕਰਵਾਏ ਬਿਨਾਂ ਹੀ ਉਥੋਂ ਚਲੇ ਗਏ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸੋਢੇ ਵਾਲਾ ਪਹੁੰਚੀ ਦਾਖਲਾ ਮੁਹਿੰਮ ਵੈਨ ਦਾ ਸਿੱਖਿਆ ਅਧਿਕਾਰੀਆਂ ਵਲੋਂ ਸਵਾਗਤ ਅਗਲੀ ਖ਼ਬਰ ਖੇਤੀਬਾੜੀ ਸੰਦਾਂ 'ਤੇ ਸਬਸਿਡੀ ਦੀ ਰਕਮ ਹੜੱਪ ਕਰਨ 'ਤੇ ਸਾਬਕਾ ਸਰਪੰਚ ਤੇ ਖੇਤੀਬਾੜੀ ਅਧਿਕਾਰੀਆਂ 'ਤੇ ਗਾਜ ਡਿਗਣੀ ਤੈਅ
Ad Position 24