ਫ਼ਿਰੋਜ਼ਪੁਰ, 30 ਜਨਵਰੀ (ਗੁਰਿੰਦਰ ਸਿੰਘ)-ਸਰਕਾਰੀ ਸਕੂਲਾਂ 'ਚ ਨਵੇਂ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਦੇ ਮੱਦੇਨਜ਼ਰ ਦਾਖਲਾ ਮੁਹਿੰਮ ਵੈਨ ਵੱਖ-ਵੱਖ ਬਲਾਕਾਂ 'ਚ ਪ੍ਰਚਾਰ ਕਰਨ ਤੋਂ ਬਾਅਦ ਬਲਾਕ ਫ਼ਿਰੋਜ਼ਪੁਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਸੋਢੇ ਵਾਲਾ ਵਿਖੇ ਪਹੁੰਚੀ, ਜਿਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਕੋਮਲ ਅਰੋੜਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਨ ਨਰੂਲਾ ਤੇ ਸਕੂਲ ਸਟਾਫ਼ ਵਲੋਂ ਸਵਾਗਤ ਕੀਤਾ | ਇਸ ਮੌਕੇ ਡਿਪਟੀ ਡੀ. ਈ. ਓ. ਕੋਮਲ ਅਰੋੜਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਫ਼ਿਰੋਜ਼ਪੁਰ-1, ਫ਼ਿਰੋਜ਼ਪੁਰ-2 ਤੇ ਫ਼ਿਰੋਜ਼ਪੁਰ-3 ਵਿਚ ਦਾਖਲਾ ਮੁਹਿੰਮ ਨੂੰ ਯੋਜਨਾਬੱਧ ਤੇ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਅਧਿਆਪਕਾਂ ਦੀਆਂ ਟੀਮਾਂ ਵਲੋਂ ਘਰ-ਘਰ ਸੰਪਰਕ ਕਰਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਉਪਲਬਧ ਗੁਣਵੱਤਾ ਪੂਰਨ ਸਿੱਖਿਆ, ਆਧੁਨਿਕ ਕਲਾਸ ਰੂਮ, ਤਜਰਬੇਕਾਰ ਅਧਿਆਪਕ, ਮੁਫ਼ਤ ਕਿਤਾਬਾਂ, ਵਰਦੀਆਂ, ਮਿਡ-ਡੇ ਮੀਲ ਤੇ ਹੋਰ ਭੌਤਿਕ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਬੀ. ਪੀ. ਈ. ਓ. ਫ਼ਿਰੋਜ਼ਪੁਰ-2 ਰਾਜਨ ਨਰੂਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਬੱਚੇ ਨੂੰ ਸਰਕਾਰੀ ਸਕੂਲਾਂ ਨਾਲ ਜੋੜਨਾ ਵਿਭਾਗ ਦੀ ਪ੍ਰਾਥਮਿਕਤਾ ਹੈ ਅਤੇ ਇਸ ਦਿਸ਼ਾ ਵਿਚ ਦਾਖਲਾ ਮੁਹਿੰਮ ਅਹਿਮ ਭੂਮਿਕਾ ਨਿਭਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਇਸ ਮੌਕੇ ਸਕੂਲ 'ਚ 5 ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਕੀਤੇ ਗਏ ਜੋ ਦਾਖਲਾ ਮੁਹਿੰਮ ਦੀ ਸਫਲਤਾ ਦਾ ਸਪੱਸ਼ਟ ਪ੍ਰਮਾਣ ਹੈ | ਇਸ ਮੌਕੇ ਸੀ. ਐੱਚ. ਟੀ. ਅੰਜੂ, ਨਤਾਸ਼ਾ, ਰਾਧਿਕਾ, ਪਰਮਿੰਦਰਜੀਤ ਕੌਰ, ਸਵਰਨ ਸਿੰਘ, ਕੰਵਲਬੀਰ ਸਿੰਘ, ਸਕੂਲ ਮੁਖੀ ਗੁਰਮੀਤ ਸਿੰਘ, ਨੀਰਜ ਯਾਦਵ, ਰਾਮ ਕੁਮਾਰ, ਅਮਿਤ ਸ਼ਰਮਾ, ਬੀ. ਆਰ. ਸੀ. ਪਰਮਜੀਤ ਸਿੰਘ ਪੰਮਾ, ਬੀ. ਆਰ. ਸੀ. ਮਹਿੰਦਰ ਸ਼ਰਮਾ, ਹਰਜੀਤ ਸਿੰਘ ਸਿੱਧੂ, ਜਤਿੰਦਰ ਸਿੰਘ, ਸਰਬਜੀਤ ਸਿੰਘ ਭਾਵੜਾ, ਅਮਿਤ ਸੋਨੀ, ਨਿਸ਼ਾ ਕੰਬੋਜ, ਪ੍ਰਗਟ ਸਿੰਘ ਗਿੱਲ, ਸੁਰਿੰਦਰ ਕੰਬੋਜ, ਮਨਦੀਪ ਸਿੰਘ, ਸੋਨੰੂ ਚੇਅਰਮੈਨ ਐਸ. ਐਮ. ਸੀ., ਕੁਲਦੀਪ ਕੌਰ ਮੈਂਬਰ ਐਸ. ਐਮ. ਸੀ., ਮਨਜੀਤ ਕੌਰ ਮੈਂਬਰ ਐਸ. ਐਮ. ਸੀ. ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |