ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਫ਼ਾਜ਼ਿਲਕਾ ਡਾ. ਰਵੀ ਕਾਂਤ ਮਦਾਨ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਕੁਮਾਰ ਜਿੰਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਅਭੁੰਨ ਦੇ ਨਰੇਗਾ ਹਾਲ 'ਚ ਇਕ ਵਿਸ਼ਾਲ ਆਯੁਸ਼ ਕੈਂਪ ਲਗਾਇਆ | ਕੈਂਪ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਡਾ. ਵਿਨੋਦ ਵਲੋਂ ਅੱਖਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਡਾ. ਸਤਪਾਲ ਨੇ ਅਗਨੀ ਕਰਮਾ ਤੇ ਮਰਮ ਚਿਕਿਤਸਾ ਵਿਧੀ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ | ਇਸੇ ਤਰ੍ਹਾਂ ਡਾ. ਇੰਦਰਾ ਵਲੋਂ ਇਸਤਰੀ ਰੋਗ, ਚਮੜੀ ਦੇ ਰੋਗ ਤੇ ਪੇਟ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਮਰੀਜ਼ਾਂ ਦੀ ਜਾਂਚ ਕੀਤੀ ਗਈ | ਆਯੁਰਵੈਦਿਕ ਦਵਾਈਆਂ ਦੀ ਵੰਡ ਉਪਵੈਦ ਅਨੀਤਾ ਰਾਣੀ, ਵਰਿੰਦਰ ਤੇ ਸੁਨੀਲ ਵਲੋਂ ਕੀਤੀ ਗਈ ਜਦਕਿ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਟਰੇਂਡ ਦਾਈ ਸੀਮਾ ਰਾਣੀ ਨੇ ਨਿਭਾਈ | ਹੋਮਿਉਪੈਥੀ ਵਿਭਾਗ ਵਲੋਂ ਡਾ. ਕੁਨਾਲ ਤੇ ਡਾ. ਕਲਪਨਾ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੰਦਰ ਸਿੰਘ ਤੇ ਸਤਨਾਮ ਡਿਸਪੈਂਸਰ ਵਲੋਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ | ਕੈਂਪ 'ਚ ਕੁੱਲ 896 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 492 ਆਯੁਰਵੈਦਿਕ ਤੇ 404 ਹੋਮਿਓਪੈਥਿਕ ਵਿਭਾਗ ਨਾਲ ਸੰਬੰਧਿਤ ਸਨ | ਕੈਂਪ ਇੰਚਾਰਜ ਨੇ ਲੋਕਾਂ ਨੂੰ ਆਯੁਰਵੇਦ, ਯੋਗ ਤੇ ਮੌਸਮ ਅਨੁਸਾਰ ਸ਼ੁੱਧ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਲਖਬੀਰ ਸਿੰਘ ਤੇ ਸਮੂਹ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਵਿਚ ਵਿਸ਼ੇਸ਼ ਸਹਿਯੋਗ ਦਿੱਤਾ | ਕੈਂਪ ਦੌਰਾਨ ਪਾਰਟ ਟਾਈਮ ਸਟਾਫ਼ ਪਿ੍ੰਸ ਤੇ ਸੁਨੀਲ ਵੀ ਹਾਜ਼ਰ ਸਨ |