ਅਬੋਹਰ, 31 ਜਨਵਰੀ (ਸੁਖਪ੍ਰੀਤ ਸਿੰਘ ਬਰਾੜ)-ਐੱਮ. ਡੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਚੱਲ ਰਹੇ ਐਨ. ਐੱਸ. ਐੱਸ. ਕੈਂਪ ਦੇ ਤੀਜੇ ਦਿਨ ਪਿੰਡ ਰਾਮਸਰਾ 'ਚ ਸਫ਼ਾਈ ਅਭਿਆਨ ਚਲਾਇਆ | ਕੈਂਪ ਦੌਰਾਨ ਵਿਦਿਆਰਥੀਆਂ ਨੇ ਸਫ਼ਾਈ ਅਭਿਆਨ ਚਲਾ ਕੇ ਪਿੰਡ ਦੀ ਨੁਹਾਰ ਬਦਲੀ, ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਕਈ ਤਰ੍ਹਾਂ ਦੇ ਪੌਦੇ ਵੀ ਲਗਾਏ | ਇਸ ਤੋਂ ਉਪਰੰਤ ਵਿਦਿਆਰਥੀਆਂ ਨੇ ਪਿੰਡ ਦੇ ਸੀਤਲਾ ਮੰਦਿਰ, ਇੱਛਾਪੂਰਨ ਮੰਦਰ 'ਚ ਮੱਥਾ ਵੀ ਟੇਕਿਆ | ਇਸ ਦੌਰਾਨ ਕਾਲਜ ਵਿਚ ਵੀ ਇਕ ਸਮਾਰੋਹ ਆਯੋਜਿਤ ਕਰ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਅੰਤ 'ਚ ਕਾਲਜ ਦੇ ਨਿਰਦੇਸ਼ਕ ਆਰ. ਪੀ. ਅਸੀਜਾ ਨੇ ਇਹ ਕੈਂਪ ਲਗਾਉਣ 'ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ |