04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਾਡਲ ਟਾਊਨ ਕਾਲੋਨੀ ਨਿਵਾਸੀਆਂ ਨੇ ਵੋਟਾਂ ਦੇ ਬਾਈਕਾਟ ਸੰਬੰਧੀ ਬੈਨਰ ਲਗਾਏ

Ad Position 21
No active advertisement
ਅਜੀਤ ਡੈਸਕ 03-02-2026
ਜ਼ੀਰਾ, 2 ਫਰਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਝੱਤਰਾ ਰੋਡ 'ਤੇ ਮਾਡਲ ਟਾਊਨ ਕਾਲੋਨੀ ਨਿਵਾਸੀਆਂ ਵਲੋਂ ਆਪਣੀਆਂ ਮੰਗਾਂ ਦਾ ਹੱਲ ਨਾ ਹੋਣ ਤੇ ਮਹੱਲੇ ਦੇ ਮੇਨ ਗੇਟ 'ਤੇ ਰਾਜਨੀਤਿਕ ਲੋਕਾਂ ਲਈ ਵੋਟਾਂ ਦੇ ਬਾਈਕਾਟ ਸੰਬੰਧੀ ਬੈਨਰ ਲਗਾਏ ਗਏ | ਇਸ ਮੌਕੇ ਡਾ. ਜਤਿੰਦਰ ਸਿੰਘ, ਵਿਜੇ ਚੌਧਰੀ, ਗੁਲਸ਼ਨ ਝੱਟ, ਡਾ. ਨਿਸ਼ਾਨ ਸਿੰਘ, ਕੈਪਟਨ ਪਰਮਜੀਤ ਸਿੰਘ, ਸੰਨ੍ਹੀ ਬਾਂਸਲ, ਰਮਨ ਬਤਰਾ, ਸ਼ਿਵ ਕੁਮਾਰ, ਅਰਮਿੰਦਰ ਸਿੰਘ, ਨਿਰਮਲ ਸਿੰਘ, ਸਚਿਨ ਅਰੋੜਾ, ਡਾ. ਆਸ਼ੀਸ਼ ਮੋਂਗਾ, ਚੇਤਨ ਕੁਮਾਰ, ਯੋਗੇਸ਼ ਬਾਂਸਲ ਨੇ ਦੱਸਿਆ ਕਿ ਕਾਲੋਨੀ 'ਚ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਸਟਰੀਟ ਲਾਈਟਾਂ ਕੱਚੀਆਂ ਗਲੀਆਂ ਵੱਲ ਨਗਰ ਕੌਂਸਲ ਜ਼ੀਰਾ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦ ਕਿ ਇਸ ਸੰਬੰਧੀ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨਗਰ ਕੌਂਸਲ ਪ੍ਰਧਾਨ ਜ਼ੀਰਾ ਨੂੰ ਵਾਰ-ਵਾਰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ | ਪਰ ਅਫ਼ਸੋਸ ਕਿ ਸਾਡੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ ਤਾਂ ਅਸੀਂ ਮਜਬੂਰ ਹੋ ਕੇ ਰਾਜਨੀਤਕ ਲੋਕਾਂ ਦੇ ਬਾਈਕਾਟ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਦੱਸਿਆ ਕਿ ਮਹੱਲਾ ਨਿਵਾਸੀਆਂ ਨੇ ਇਕੱਠਿਆਂ ਹੋ ਕੇ ਫ਼ੈਸਲਾ ਕੀਤਾ ਹੈ ਕਿ ਜਿੰਨੀ ਦੇਰ ਕਾਲੋਨੀ ਦੀ ਡਿਵੈਲਪਮੈਂਟ ਨਹੀਂ ਕੀਤੀ ਜਾਂਦੀ ਉਨ੍ਹਾਂ ਚਿਰ ਕਿਸੇ ਵੀ ਚੋਣ 'ਚ ਹਿੱਸਾ ਨਹੀਂ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 11 ਦੀ ਕੌਂਸਲਰ ਸ਼ਰਨਜੀਤ ਕੌਰ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਤਿਲੋਕੇਵਾਲਾ ਨੇੜੇ ਸਕੂਲ ਬੱਸ ਤੇ ਪਿੱਕਅਪ ਦੀ ਟੱਕਰ, ਪਿੱਕਅਪ ਡਰਾਈਵਰ ਦੀ ਮੌਕੇ 'ਤੇ ਮੌਤ
Ad Position 24