04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਵਾਰਡ ਨੰਬਰ 11 ਦੀ ਕੌਂਸਲਰ ਸ਼ਰਨਜੀਤ ਕੌਰ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 03-02-2026
ਗੁਰੂਹਰਸਹਾਏ, 2 ਫਰਵਰੀ (ਕਪਿਲ ਕੰਧਾਰੀ)-ਅੱਜ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਆਖ ਕੇ ਵਾਰਡ ਨੰਬਰ 11 ਦੀ ਕੌਂਸਲਰ ਸ਼ਰਨਜੀਤ ਕੌਰ ਆਪਣੇ ਬੇਟੇ ਰਚਿਤ ਸੋਢੀ ਸਮੇਤ ਰਮਿੰਦਰ ਸਿੰਘ ਆਂਵਲਾ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਸ਼ਾਮਿਲ ਹੋਈ | ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਸਿਰੋਪਾਓ ਪਾ ਕੇ ਕੌਂਸਲਰ ਤੇ ਉਸ ਦੇ ਬੇਟੇ ਨੂੰ ਪਾਰਟੀ 'ਚ ਸ਼ਾਮਿਲ ਕੀਤਾ ਅਤੇ ਪਾਰਟੀ 'ਚ ਬਣਦਾ ਪੂਰਾ ਮਾਣ ਸਨਮਾਨ ਦੇਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਈ ਕੌਂਸਲਰ ਸ਼ਰਨਜੀਤ ਕੌਰ ਨੇ ਕਿਹਾ ਕਿ ਅੱਜ ਉਹ ਤੇ ਉਨ੍ਹਾਂ ਦਾ ਬੇਟਾ ਰਚਿਤ ਸੋਢੀ ਰਮਿੰਦਰ ਸਿੰਘ ਆਂਵਲਾ ਦੀ ਅਗਵਾਈ 'ਚ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇਕੱਲੀ ਅਜਿਹੀ ਪਾਰਟੀ ਹੈ ਜੋ ਆਮ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਲੜ ਰਹੀ ਹੈ | ਇਸ ਲਈ ਲੋਕ ਸੇਵਾ ਦੇ ਮਕਸਦ ਨਾਲ ਉਨ੍ਹਾਂ ਨੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ | ਇਸ ਮੌਕੇ ਰਮਿੰਦਰ ਸਿੰਘ ਆਂਵਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਲੋਕ ਆਏ ਦਿਨ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਕੌਂਸਲਰ ਸ਼ਰਨਜੀਤ ਕੌਰ ਤੇ ਰਚਿਤ ਸੋਢੀ ਦੇ ਪਾਰਟੀ 'ਚ ਸ਼ਾਮਿਲ ਹੋਣ ਨਾਲ ਕਾਂਗਰਸ ਗੁਰੂਹਰਸਹਾਏ ਵਿਚ ਹੋਰ ਮਜ਼ਬੂਤ ਹੋਵੇਗੀ | ਇਸ ਮੌਕੇ ਅਮਨ ਦੁੱਗਲ, ਸ਼ਿਮੂ ਪਾਸੀ, ਕੌਂਸਲਰ ਬਿ੍ਜ ਭੂਸ਼ਨ, ਚੰਦਰ ਸ਼ਰਮਾ, ਜਸਵੰਤ ਸਰਪੰਚ, ਅਜੇ ਆਂਵਲਾ, ਸਚਿਨ ਆਂਵਲਾ, ਵਿਨੋਦ ਨਾਗਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੌਰਾਨ ਸਤਲੁਜ ਦੇ ਤੇਜ਼ ਵਹਾਅ ਨਾਲ ਸਰਹੱਦ ਪਾਰ ਵਹੇ ਨਿਹਾਲਾ ਕਿਲਚਾ ਦੇ ਦੋ ਸ਼ਖ਼ਸ ਢਾਈ ਸਾਲ ਬਾਅਦ ਵਾਪਸ ਵਤਨ ਪਰ... ਅਗਲੀ ਖ਼ਬਰ ਮਾਡਲ ਟਾਊਨ ਕਾਲੋਨੀ ਨਿਵਾਸੀਆਂ ਨੇ ਵੋਟਾਂ ਦੇ ਬਾਈਕਾਟ ਸੰਬੰਧੀ ਬੈਨਰ ਲਗਾਏ
Ad Position 24