04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਨਵੀਂ ਲਈ ਗਈ ਜਗ੍ਹਾ 'ਤੇ ਭਰਤੀ ਪਾਉਣ ਲਈ ਰੇਲਵੇ ਪਾਰਕ ਕਮੇਟੀ ਵਲੋਂ ਗਊਸ਼ਾਲਾ ਨੂੰ 31 ਹਜ਼ਾਰ ਦੀ ਦਿੱਤੀ ਸਹਿਯੋਗ ਰਾਸ਼ੀ

Ad Position 21
No active advertisement
ਅਜੀਤ ਡੈਸਕ 03-02-2026
ਗੁਰੂਹਰਸਹਾਏ, 2 ਫਰਵਰੀ (ਕਪਿਲ ਕੰਧਾਰੀ)-ਸ਼ਹਿਰ ਦੇ ਰੇਲਵੇ ਪਾਰਕ ਦੇ ਕੋਲ ਬਣੀ ਸ੍ਰੀ ਗੋਪਾਲ ਗਊਸ਼ਾਲਾ ਸੇਵਾ ਸੰਮਤੀ ਵਲੋਂ ਹਾਲ 'ਚ ਹੀ ਗਊ ਮਾਤਾ ਦੀ ਸੇਵਾ ਤੇ ਸੁਵਿਧਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਪੁਰਾਣੀ ਗਊਸ਼ਾਲਾ ਦੇ ਨਾਲ ਨਵੀਂ ਜਗ੍ਹਾ ਲਈ ਗਈ ਹੈ | ਇਸ ਨਵੀਂ ਜਗ੍ਹਾ 'ਤੇ ਭਰਤੀ ਪਾਉਣ ਲਈ ਵੱਡੀ ਮਾਤਰਾ 'ਚ ਮਿੱਟੀ ਦੀਆਂ ਟਰਾਲੀਆਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਪਾਰਕ ਕਮੇਟੀ ਦੇ ਮੈਂਬਰਾਂ ਵਲੋਂ ਸ਼ਲਾਘਾਯੋਗ ਪਹਿਲ ਕੀਤੀ ਗਈ ਹੈ | ਇਸ ਮੌਕੇ ਪਾਰਕ ਕਮੇਟੀ ਦੇ ਮੈਂਬਰ ਜੋਨੀ ਆਂਵਲਾ, ਅਜਮੇਰ ਸੋਢੀ, ਮੰਨੂ ਮਾਨਕਟਾਲਾ, ਲੱਕੀ ਬੇਦੀ, ਵਿਜੇ ਨਰੂਲਾ, ਪ੍ਰੇਮ ਸਚਦੇਵਾ, ਓਮ ਪ੍ਰਕਾਸ਼ ਮੋਂਗਾ, ਮਨੀਸ਼ ਮੋਦਗਿਲ, ਕਪਿਲ ਕੰਧਾਰੀ, ਲੱਖਾ ਸੰਧੂ, ਸਤਪਾਲ ਗਿਰਧਰ, ਅਸ਼ਵਨੀ ਪੁਗਾਲ, ਲਾਡੀ ਭੰਡਾਰੀ, ਬੱਬੂ ਗਲਹੋਤਰਾ, ਗੁਰਿੰਦਰ ਆਂਵਲਾ, ਰੋਹਿਤ ਸਲੂਜਾ, ਸੰਦੀਪ ਮਦਾਨ, ਰਮੇਸ਼ ਹਾਂਡਾ, ਰਮਨ ਕੁਮਾਰ, ਅਭੀ ਮਦਾਨ, ਪੱਪੂ ਗੁਪਤਾ, ਸੁਰਿੰਦਰ ਸ਼ਰਮਾ, ਰੌਬਿਨ ਜਸੂਜਾ, ਗੋਲਡੀ ਤਨੇਜਾ, ਡਾ. ਅਜੀਤ ਰਾਜ, ਬਿੱਟੂ ਮੋਂਗਾ, ਵਰੁਨ ਗਾਵੜੀ ਵਲੋਂ ਗਊਸ਼ਾਲਾ ਦੇ ਸੇਵਾਦਾਰ ਰਜਿੰਦਰ ਚੌਧਰੀ ਨੂੰ 31 ਹਜ਼ਾਰ ਰੁਪਏ ਦੀ ਸਹਿਯੋਗ ਰਾਸ਼ੀ ਭੇਟ ਕੀਤੀ ਗਈ, ਤਾਂ ਜੋ ਜਗ੍ਹਾ ਦੀ ਭਰਤੀ ਦਾ ਕੰਮ ਸੁਚੱਜੇ ਢੰਗ ਨਾਲ ਪੂਰਾ ਕੀਤਾ ਜਾ ਸਕੇ | ਗਊਸ਼ਾਲਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਭਰਤੀ ਤੋਂ ਬਾਅਦ ਇਥੇ ਗਊ ਮਾਤਾ ਲਈ ਸ਼ੈੱਡ, ਪਾਣੀ ਦੀ ਸੁਵਿਧਾ ਅਤੇ ਹੋਰ ਕਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਰੇਲਵੇ ਪਾਰਕ ਕਮੇਟੀ ਵਲੋਂ ਦਿੱਤਾ ਗਿਆ ਇਹ ਸਹਿਯੋਗ ਗਊ ਸੇਵਾ ਦੇ ਕੰਮਾਂ ਲਈ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ | ਇਸ ਮੌਕੇ ਗਊਸ਼ਾਲਾ ਪ੍ਰਬੰਧਕਾਂ ਨੇ ਰੇਲਵੇ ਪਾਰਕ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜਿਕ ਸੰਸਥਾਵਾਂ ਵਲੋਂ ਮਿਲਦਾ ਸਹਿਯੋਗ ਹੀ ਗਊ ਸੇਵਾ ਦੀ ਕਾਰਜਾਂ ਨੂੰ ਅੱਗੇ ਵਧਾਉਂਦਾ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਗਊ ਸੇਵਾ ਵਰਗੇ ਪਵਿੱਤਰ ਕਾਰਜਾਂ 'ਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਯੁਵਕ ਸੇਵਾਵਾਂ ਵਿਭਾਗ ਵਲੋਂ ਰੈੱਡ ਰਿਬਨ ਕਲੱਬਾਂ ਦੇ ਕਰਵਾਏ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਤੇ ਭਾਸ਼... ਅਗਲੀ ਖ਼ਬਰ 'ਆਪ' ਯੂਥ ਦੇ ਬਲਾਕ ਪ੍ਰਧਾਨ ਜੋਗਾ ਸਿੰਘ ਭਾਜਪਾ 'ਚ ਹੋਏ ਸ਼ਾਮਿਲ
Ad Position 24