04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਭਾਕਿਯੂ ਕਾਦੀਆਂ ਦੀ ਜ਼ੀਰਾ ਰੈਲੀ 'ਚ ਮੁੱਦਕੀ ਤੋਂ ਕਿਸਾਨਾਂ ਦਾ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 03-02-2026
ਮੁੱਦਕੀ, 2 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਗੁਰਜੰਟ ਸਿੰਘ ਪ੍ਰਧਾਨ ਇਕਾਈ ਮੁੱਦਕੀ ਦੀ ਅਗਵਾਈ ਕਿਸਾਨਾਂ ਦਾ ਇਕ ਜਥਾ ਜ਼ੀਰਾ ਵਿਖੇ ਹੋ ਰਹੀ ਰੈਲੀ ਲਈ ਰਵਾਨਾ ਹੋਇਆ | ਇਸ ਸੰਬੰਧੀ ਮੁੱਦਕੀ ਇਕਾਈ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ ਨੂੰ ਰੱਦ ਕਰਵਾਉਣ, ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ 'ਤੇ ਐਮ. ਐੱਸ. ਪੀ. ਦਿਵਾਉਣ, ਬਾਜ਼ਾਰ 'ਚ ਵਿਕ ਰਹੇ ਨਕਲੀ ਦੁੱਧ, ਨਕਲੀ ਪਨੀਰ, ਘਿਉ ਅਤੇ ਪੰਜਾਬ ਸਰਕਾਰ ਦੀਆਂ ਫ਼ਰਮਾਂ ਵਲੋਂ ਸੰਦਾਂ 'ਤੇ ਕੀਤੀ ਜਾ ਰਹੀ ਕਾਲਾਬਾਜ਼ਾਰੀ 'ਤੇ ਰੋਕ ਲਗਾਉਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ੀਰਾ ਵਿਖੇ ਇਕ ਮਹਾਂ ਪੰਚਾਇਤ (ਵਿਸ਼ਾਲ ਰੈਲੀ) ਕੀਤੀ ਜਾ ਰਹੀ ਹੈ, ਜਿਸ 'ਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਜਥਾ ਮੁੱਦਕੀ ਤੋਂ ਰਵਾਨਾ ਹੋ ਰਿਹਾ ਹੈ | ਇਸ ਮੌਕੇ ਛਿੰਦਰ ਸਿੰਘ ਪ੍ਰੈੱਸ ਸਕੱਤਰ ਘੱਲ ਖ਼ੁਰਦ, ਸੁਖਮੰਦਰ ਸਿੰਘ ਸੇਖੋਂ, ਸਤਵੰਤ ਸਿੰਘ, ਗੁਰਜਿੰਦਰ ਸਿੰਘ, ਰਣਜੀਤ ਸਿੰਘ ਮੀਤ ਪ੍ਰਧਾਨ, ਭਜਨ ਸਿੰਘ ਕੋਟ ਕਰੋੜੀਆਂ, ਜਸਕਰਨ ਸਿੰਘ, ਬਲਜਿੰਦਰ ਸਿੰਘ, ਗੁਰਤੇਜ ਸਿੰਘ ਘਾਲੀ, ਜਗਦੇਵ ਸਿੰਘ, ਬੇਅੰਤ ਸਿੰਘ ਖੋਸਾ, ਸ਼ੇਰ ਸਿੰਘ ਖੋਸਾ, ਬਲਜਿੰਦਰ ਸਿੰਘ ਖੋਸਾ, ਗੁਰਚਰਨ ਸਿੰਘ, ਨਿਰਭੈ ਸਿੰਘ ਬਾਸੀ, ਦਰਸ਼ਨ ਸਿੰਘ ਫ਼ੌਜੀ, ਪਰਮਜੀਤ ਸਿੰਘ, ਟਹਿਲ ਸਿੰਘ ਮਲ੍ਹਾ, ਗੁਰਵੀਰ ਸਿੰਘ ਖੋਸਾ, ਜਸਪ੍ਰੀਤ ਸਿੰਘ ਖੋਸਾ, ਤਰਸੇਮ ਸਿੰਘ ਸਰਾਂ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਸਰਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਭ ਸਿੰਘ ਮਨਸੂਰਵਾਲ ਕਲਾਂ ਸਹਿਕਾਰੀ ਖੇਤੀ ਵਿਕਾਸ ਬੈਂਕ ਜ਼ੀਰਾ ਦੇ ਚੇਅਰਮੈਨ ਚੁਣੇ ਗਏ ਅਗਲੀ ਖ਼ਬਰ ਕੋਟ ਕਰੋੜ ਕਲਾਂ ਦਾ ਕਬੱਡੀ ਟੂਰਨਾਮੈਂਟ ਸਮਾਪਤ
Ad Position 24