04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੋਟ ਕਰੋੜ ਕਲਾਂ ਦਾ ਕਬੱਡੀ ਟੂਰਨਾਮੈਂਟ ਸਮਾਪਤ

Ad Position 21
No active advertisement
ਅਜੀਤ ਡੈਸਕ 03-02-2026
ਮੁੱਦਕੀ, 2 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਨਜ਼ਦੀਕ ਪਿੰਡ ਕੋਟ ਕਰੋੜ ਕਲਾਂ ਦੇ ਸਰਦਾਰ-ਏ-ਖ਼ਾਲਸਾ ਫ਼ੌਜੀ ਗਰੁੱਪ, ਸਮੂਹ ਨਗਰ ਨਿਵਾਸੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਦੇ ਨਾਲ 29 ਤੇ 30 ਜਨਵਰੀ ਨੂੰ ਕਰਵਾਇਆ 16ਵਾਂ ਕਬੱਡੀ ਟੂਰਨਾਮੈਂਟ ਸਰਦਾਰ-ਏ-ਖ਼ਾਲਸਾ ਫ਼ੌਜੀ ਗਰੁੱਪ ਦੇ ਪ੍ਰਧਾਨ ਜਸਵਿੰਦਰ ਸਿੰਘ, ਸਰਪੰਚ ਬੱਬੂ ਪ੍ਰਧਾਨ, ਬੱਬੂ ਗਰਚਾ, ਗੋਪਾਲ ਕੁਮਾਰ, ਰਣਜੀਤ ਕਮਾਂਡੋ ਤੇ ਅਵਤਾਰ ਸਿੰਘ ਖ਼ਾਲਸਾ ਦੇ ਕਲੱਬ ਮੈਂਬਰ ਦੇ ਸਹਿਯੋਗ ਸਦਕਾ ਸ਼ਾਨੋ-ਸ਼ੌਕਤ ਨਾਲ ਸਫਲਤਾਪੂਰਵਕ ਨੇਪਰੇ ਚੜਿ੍ਹਆ | ਕਬੱਡੀ ਟੂਰਨਾਮੈਂਟ 'ਚ 29 ਜਨਵਰੀ ਨੂੰ ਲੜਕੀਆਂ ਦੇ ਓਪਨ ਮੁਕਾਬਲੇ ਕਰਵਾਏ ਗਏ, ਜਿਸ 'ਚ ਪਹਿਲਾ ਸਥਾਨ ਪਿੰਡ ਗਾਜੀਆਣਾ ਦੀ ਟੀਮ ਰਹੀ ਤੇ ਪਿੰਡ ਸੇਖਵਾ ਦੀ ਟੀਮ ਦੂਜੇ ਸਥਾਨ 'ਤੇ ਰਹੀ, ਜਿਨ੍ਹਾਂ ਨੂੰ ਕ੍ਰਮਵਾਰ ਪਹਿਲਾ ਇਨਾਮ 11 ਹਜ਼ਾਰ ਤੇ ਦੂਜਾ ਇਨਾਮ 9 ਹਜ਼ਾਰ ਰੁਪਏ ਦਿੱਤੇ ਗਏ | ਇਸੇ ਤਰ੍ਹਾਂ 30 ਜਨਵਰੀ ਨੂੰ ਲੜਕਿਆਂ ਦੇ ਮੁਕਾਬਲੇ ਕਰਵਾਏ, ਜਿਸ 'ਚ 44 ਟੀਮਾਂ ਨੇ ਹਿੱਸਾ ਲਿਆ | ਲੜਕਿਆਂ ਦੀ ਟੀਮਾਂ 'ਚੋਂ ਪਹਿਲਾ ਸਥਾਨ ਮਾਣੂ ਕੇ ਗਿੱਲ ਨੇ ਹਾਸਿਲ ਕੀਤਾ ਤੇ ਦੂਜੇ ਸਥਾਨ 'ਤੇ ਤਖ਼ਤੂਪੁਰਾ ਦੀ ਟੀਮ ਰਹੀ, ਜਿਨ੍ਹਾਂ ਨੂੰ ਵੀ ਕ੍ਰਮਵਾਰ ਪਹਿਲਾ ਇਨਾਮ 51 ਹਜ਼ਾਰ ਤੇ ਕੱਪ, ਦੂਜਾ ਇਨਾਮ 41 ਹਜ਼ਾਰ ਤੇ ਕੱਪ ਦਿੱਤਾ ਗਿਆ | ਬੈੱਸਟ ਰੇਡਰ ਤੇ ਬੈੱਸਟ ਜਾਫੀ ਨੂੰ 2100 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ | ਇਨਾਮਾਂ ਦੀ ਵੰਡ ਕਬੱਡੀ ਟੂਰਨਾਮੈਂਟ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਜ਼ਿਲ੍ਹਾ ਪ੍ਰਧਾਨ ਹਲਕਾ ਦਿਹਾਤੀ, ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਦੇ ਪਿਤਾ ਜੰਗੀਰ ਸਿੰਘ ਨੇ ਕੀਤੀ | ਸਰਦਾਰ-ਏ-ਖ਼ਾਲਸਾ ਫ਼ੌਜੀ ਗਰੁੱਪ ਵਲੋਂ ਕਬੱਡੀ ਟੂਰਨਾਮੈਂਟ ਦੀ ਸਫਲਤਾ 'ਤੇ ਸਮੂਹ ਨਗਰ ਨਿਵਾਸੀ, ਨਗਰ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਰਜਿੰਦਰ ਸਿੰਘ ਮੈਂਬਰ, ਬਲਰਾਜ ਸਿੰਘ, ਸੁਖਦੀਪ ਸਿੰਘ ਪੰਚ, ਡਾ. ਗੁਰਸੇਵਕ ਸਿੰਘ ਪੰਚਾਇਤ, ਮਾਸਟਰ ਗੁਰਸੇਵਕ ਸਿੰਘ, ਕਰਮਜੀਤ ਸਿੰਘ ਮੈਂਬਰ, ਗੁਰਪ੍ਰੀਤ ਸਿੰਘ, ਸੁਖਮੰਦਰ ਸਿੰਘ ਕੈਨੇਡਾ ਤੇ ਗੁਰਸੇਵਕ ਸਿੰਘ ਬਰਗਰ ਲੈਂਡ ਵਾਲੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੀ ਜ਼ੀਰਾ ਰੈਲੀ 'ਚ ਮੁੱਦਕੀ ਤੋਂ ਕਿਸਾਨਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਘਰ 'ਤੇ ਕਬਜ਼ਾ ਕਰਨ ਨੂੰ ਲੈ ਕੇ ਮਹਿਲਾ ਵਕੀਲ ਦੀ ਕੁੱਟਮਾਰ ਕਰਨ ਤੇ ਅਗਵਾ ਕਰਨ ਦੀ ਕੋਸ਼ਿਸ਼
Ad Position 24