ਫ਼ਿਰੋਜ਼ਪੁਰ, 2 ਫਰਵਰੀ (ਗੁਰਿੰਦਰ ਸਿੰਘ)-ਜਾਇਦਾਦ ਦੀ ਵੰਡ ਨੂੰ ਲੈ ਕੇ ਚੱਲਦੇ ਝਗੜੇ ਦੀ ਰੰਜਸ਼ ਕਾਰਨ ਮਹਿਲਾ ਵਕੀਲ ਦੇ ਘਰ 'ਤੇ ਕਬਜ਼ਾ ਕਰਨ, ਉਸ ਨੂੰ ਅਗਵਾ ਕਰਨ ਤੇ ਇਸਤਰੀ ਲੱਜਾ ਭੰਗ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 8 ਅÏਰਤਾਂ ਸਮੇਤ 20 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਪੁਲਿਸ ਨੂੰ ਲਿਖਾਏ ਬਿਆਨਾਂ ਵਿਚ ਹਰਮਨਪ੍ਰੀਤ ਕੌਰ ਪੁੱਤਰੀ ਕਾਲਾ ਸਿੰਘ ਵਾਸੀ ਫਰੈਂਡਜ਼ ਕਾਲੋਨੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਚਹਿਰੀਆਂ ਫ਼ਿਰੋਜ਼ਪੁਰ ਵਿਖੇ ਬਤੌਰ ਵਕੀਲ ਪ੍ਰੈਕਟਿਸ ਕਰਦੀ ਹੈ | ਬੀਤੀ 31 ਜਨਵਰੀ ਨੂੰ ਸ਼ਾਮ ਸਮੇਂ ਆਪਣੇ ਘਰ ਤੋਂ ਗੁਰਦੁਆਰਾ ਰਾਮ ਲਾਲ ਜਾਣ ਲਈ ਨਿਕਲੀ ਤਾਂ ਜਦ ਉਹ ਸ਼ਰਮਾ ਬੇਕਰੀ ਪਾਸ ਪੁੱਜੀ ਤਾਂ ਉਸ ਨੇ ਦੇਖਿਆ ਕਿ ਕੁੱਝ ਲੋਕ ਆਪੋ ਆਪਣੇ ਹਥਿਆਰਾਂ ਨਾਲ ਉਨ੍ਹਾਂ ਦੇ ਘਰ ਅੰਦਰ ਲਲਕਾਰੇ ਮਾਰਦੇ ਹੋਏ ਦਾਖਲ ਹੋ ਗਏ ਅਤੇ ਕਹਿੰਦੇ ਕੇ ਕਾਲਾ ਸਿੰਘ ਤੋਂ ਅੱਜ ਪਿਛਲਾ ਬਦਲਾ ਲੈਣਾ ਹੈ ਅਤੇ ਘਰ ਦੀ ਭੰਨਤੋੜ ਕਰਨ ਲੱਗ ਪਏ ਤਾਂ ਉਸ ਨੇ ਡਰਦੀ ਮਾਰੀ ਨੇ ਬੇਕਰੀ ਅੰਦਰ ਵੜ ਕੇ ਆਪਣੇ ਮੋਬਾਈਲ ਫ਼ੋਨ ਤੋਂ ਉਨ੍ਹਾਂ ਦੀ ਮੋਬਾਈਲ ਫ਼ੋਨ 'ਤੇ ਵੀਡੀਓ ਬਣਾਈ | ਆਪਣੇ ਬਿਆਨਾਂ 'ਚ ਪੀੜਤਾਂ ਨੇ ਦੱਸਿਆ ਕਿ ਦੋਸ਼ੀਆਂ ਪਾਸ ਹਥਿਆਰਾਂ ਦੇ ਨਾਲ ਰਾਈਫ਼ਲ ਵੀ ਸੀ ਅਤੇ ਜਦ ਉਹ ਆਪਣੇ ਘਰ ਵੱਲ ਗਈ ਤਾਂ ਦੋਸ਼ੀਆਂ ਨੇ ਮੁਦਈਆ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਸਰੀਰ ਨਾਲ ਛੇੜਛਾੜ ਕੀਤੀ ਅਤੇ ਇਸਤਰੀ ਲੱਜਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੰੂ ਧੱਕੇ ਨਾਲ ਆਪਣੀ ਕਾਰ ਵਿਚ ਸੁੱਟਣ ਲੱਗੇ ਤਾਂ ਉਥੇ ਰਾਹਗੀਰਾਂ ਨੇ ਉਸ ਨੂੰ ਛਡਾਇਆ ਅਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਜਾਂਦੇ ਜਾਂਦੇ ਉਸ ਦਾ ਓਪੋ.ਏ 7 ਸੀ ਮੋਬਾਈਲ ਫ਼ੋਨ ਵੀ ਖੋਹ ਕੇ ਲੈ ਗਏ | ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਅਨੁਸਾਰ ਉਕਤ ਦੋਸ਼ੀਆਂ ਨੇ ਉਸ ਦੇ ਘਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ | ਉਸ ਨੂੰ ਅਗਵਾ ਕਰਨ ਦੀ ਤੇ ਇਸਤਰੀ ਲੱਜਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਸ ਦੀ ਵਜਾ ਰੰਜਸ਼ ਬਾਰੇ ਦੱਸਿਆ ਕਿ ਹਰਮਨਪ੍ਰੀਤ ਕੌਰ ਦੇ ਪਰਿਵਾਰ ਦਾ ਦੂਜੀ ਧਿਰ ਨਾਲ ਜਾਇਦਾਦ ਦੀ ਵੰਡ ਨੂੰ ਲੈ ਕੇ ਝਗੜਾ ਚੱਲਦਾ ਹੈ | ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਬਚਨ ਸਿੰਘ ਪੁੱਤਰ ਬੁਆ ਸਿੰਘ, ਮਨਜਿੰਦਰ ਸਿੰਘ ਪੁੱਤਰ ਚਰਨ ਸਿੰਘ, ਨਿਰਵੈਲ ਸਿੰਘ ਪੁੱਤਰ ਚਰਨ ਸਿੰਘ, ਚਰਨ ਸਿੰਘ ਪੁੱਤਰ ਬੂਆ ਸਿੰਘ, ਅਮਨ ਪੁੱਤਰ ਨਿਰਵੈਲ ਸਿੰਘ, ਚਰਨਜੀਤ ਕੋਰ ਪਤਨੀ ਮਨਜਿੰਦਰ ਸਿੰਘ, ਮਨਜਿੰਦਰ ਸਿੰਘ ਪੁੱਤਰ ਨਿਰਵੈਲ ਸਿੰਘ, ਧਨਵੰਤ ਸਿੰਘ ਪੁੱਤਰ ਬਲਵਿੰਦਰ ਸਿੰਘ, ਕੁਲਵਿੰਦਰ ਕੌਰ ਪੁੱਤਰ ਬਲਵਿੰਦਰ ਸਿੰਘ, ਸਲਵਿੰਦਰ ਸਿੰਘ ਪੁੱਤਰ ਬੂਆ ਸਿੰਘ, ਬਚਨ ਸਿੰਘ ਪੁੱਤਰ ਬੂਆ ਸਿੰਘ, ਰਛਪਾਲ ਸਿੰਘ ਪੁੱਤਰ ਸਵਰਨ ਸਿੰਘ, ਹਰਪਾਲ ਸਿੰਘ ਪੁੱਤਰ ਸਵਰਨ ਸਿੰਘ, ਕਿਰਨਦੀਪ ਕੋਰ ਪਤਨੀ ਮਨਜਿੰਦਰ ਸਿੰਘ ਅਤੇ ਮਣ ਪੁੱਤਰ ਨਿਰਵੈਲ ਸਿੰਘ ਸਾਰੇ ਵਾਸੀਆਨ ਪਿੰਡ ਸਾਹਨ ਕੇ ਥਾਣਾ ਮਮਦੋਟ, ਗੁਰਬੀਰ ਕੌਰ ਪਤਨੀ ਕਰਨ ਸਿੰਘ, ਸਤਿੰਦਰ ਕੌਰ ਪਤਨੀ ਰਛਪਾਲ ਸਿੰਘ, ਮਨਦੀਪ ਕੌਰ ਪਤਨੀ ਨਾਮਾਲੂਮ, ਹਰਮੀਤ ਕੌਰ ਪਤਨੀ ਕਰਨ ਸਿੰਘ ਅਤੁ ਅਮਨ ਕੌਰ ਪਤਨੀ ਤਰਸੇਮ ਸਿੰਘ ਵਾਸੀ ਪਿੰਡ ਦੋਹਕੇ ਜ਼ਿਲ੍ਹਾ ਅੰਮਿ੍ਤਸਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |