ਜ਼ੀਰਾ, 2 ਫ਼ਰਵਰੀ (ਹਰਜੀਤ ਸਿੰਘ ਗਿੱਲ)-ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਜ਼ੀਰਾ ਵਿਖੇ ਇਕ ਵਿਸ਼ੇਸ਼ ਇਜਲਾਸ ਹੋਇਆ, ਜਿਸ 'ਚ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਲਾਭ ਸਿੰਘ ਮਨਸੂਰਵਾਲ ਕਲਾਂ ਨੂੰ ਖੇਤੀ ਵਿਕਾਸ ਬੈਂਕ ਜ਼ੀਰਾ ਦਾ ਚੇਅਰਮੈਨ ਚੁਣਿਆ ਗਿਆ ਜਦ ਕਿ ਉਪ ਚੇਅਰਮੈਨ ਗੁਰਪ੍ਰੀਤ ਸਿੰਘ ਕਮਾਲਗੜ੍ਹ ਤੇ ਡਾਇਰੈਕਟਰਾਂ ਵਿਚ ਜੱਸ ਸਿੰਘ ਠੱਠਾ, ਬਖਸ਼ੀਸ਼ ਸਿੰਘ, ਗੁਰਵਿੰਦਰ ਸਿੰਘ ਮਿਹਰ ਸਿੰਘ ਵਾਲਾ ਤੇ ਕਰਮਜੀਤ ਸਿੰਘ ਕੋਹਾਲਾ ਦੇ ਨਾਂਅ ਸ਼ਾਮਿਲ ਹਨ | ਆਪਣੀ ਇਸ ਨਿਯੁਕਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਨਵ ਨਿਯੁਕਤ ਚੇਅਰਮੈਨ ਲਾਭ ਸਿੰਘ ਮਨਸੂਰਵਾਲ ਕਲਾਂ ਨੇ ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ, ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ, ਸਰਪੰਚ ਸਤਨਾਮ ਸਿੰਘ ਗਿੱਲ ਮਨਸੂਰਵਾਲ ਕਲਾਂ ਅਤੇ ਸਮੁੱਚੀ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਵਿਧਾਇਕ ਨਰੇਸ਼ ਕਟਾਰੀਆ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਇਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ | ਇਸ ਸਮੇਂ ਵਿਧਾਇਕ ਨਰੇਸ਼ ਕਟਾਰੀਆ ਨੇ ਚੁਣੇ ਗਏ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਪੀ. ਏ. ਮੇਜਰ ਸਿੰਘ ਭੁੱਲਰ, ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ, ਡਾਇਰੈਕਟਰ ਬਲਰਾਜ ਸਿੰਘ ਬੋਤੀਆਂ ਵਾਲਾ, ਸਰਪੰਚ ਗੁਰਮਨਦੀਪ ਸਿੰਘ ਖਹਿਰਾ, ਸਰਪੰਚ ਸਤਨਾਮ ਸਿੰਘ ਗਿੱਲ ਮਨਸੂਰਵਾਲ ਕਲਾਂ, ਸਰਪੰਚ ਰਾਮ ਸਿੰਘ ਗਿੱਲ ਲੋਂਗੋਦੇਵਾ, ਸਰਪੰਚ ਮਨਪ੍ਰੀਤ ਸਿੰਘ ਸੇਖਵਾਂ, ਸਰਪੰਚ ਰਾਮ ਸਿੰਘ ਗਿੱਲ ਲੋਂਗੋਦੇਵਾ, ਸਰਪੰਚ ਤੀਰਥ ਸਿੰਘ ਬਰਾੜ ਫੇਰੋ ਕੇ, ਸਰਪੰਚ ਦਲਜੀਤ ਸਿੰਘ ਧਾਲੀਵਾਲ ਝੱਤਰਾ, ਸਰਪੰਚ ਜੁਗਰਾਜ ਸਿੰਘ ਵਾੜਾ ਵਰਿਆਮ ਸਿੰਘ ਵਾਲਾ, ਊਧਮ ਸਿੰਘ ਠੱਠਾ ਪ੍ਰਧਾਨ ਸਹਿਕਾਰੀ ਸਭਾ, ਸਰਪੰਚ ਰਵਿੰਦਰ ਸਿੰਘ ਰਿਪੂ ਵਾੜਾ ਪੋਹ ਵਿੰਡ, ਸਰਪੰਚ ਜੱਸ ਸਿੰਘ ਮੱਲੋਕੇ, ਸੁੱਖ ਜ਼ੀਰਾ, ਪਰਮਜੀਤ ਸਿੰਘ ਪੰਮਾ, ਸਰਪੰਚ ਦਲਜੀਤ ਸਿੰਘ ਅਵਾਣ, ਐਡਵੋਕੇਟ ਜਗਦੀਪ ਸਿੰਘ, ਪ੍ਰਧਾਨ ਰਾਜਾ ਸਿੰਘ ਗੋਗੋਆਣੀ, ਦਵਿੰਦਰ ਸਿੰਘ ਬੂਟੀਆਂ ਵਾਲੀ, ਪਰਮਜੀਤ ਸਿੰਘ ਪੀਹੇ ਵਾਲੀ, ਸਰਪੰਚ ਸਰਬਜੀਤ ਸਿੰਘ ਗਾਦੜੀਵਾਲਾ, ਸਰਪੰਚ ਹਰਵਿੰਦਰ ਸਿੰਘ ਮਸਤੇ ਵਾਲਾ, ਲਖਵਿੰਦਰ ਸਿੰਘ ਸੁੱਖੇ ਵਾਲਾ, ਸੁਰਸਾਹਬ ਸਿੰਘ ਮਸਤੇ ਵਾਲਾ, ਕਰਨੈਲ ਸਿੰਘ, ਮਲਕੀਤ ਸਿੰਘ, ਹਰਨੇਕ ਸਿੰਘ ਜੱਜ, ਗੁਰਮੀਤ ਸਿੰਘ, ਕੁਲਦੀਪ ਸਿੰਘ, ਗੁਰਮੁਖ ਸਿੰਘ ਤੇ ਜਸਵੰਤ ਸਿੰਘ ਕੱਚਰਭੰਨ ਆਦਿ ਹਾਜ਼ਰ ਸਨ |