08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਾਬਕਾ ਮੁੱਖ ਮੰਤਰੀ ਚੰਨੀ ਦੀ 111 ਦਿਨਾਂ ਦੀ ਸਰਕਾਰ 'ਚ ਲਏ ਫ਼ੈਸਲੇ ਨਾ ਭੁੱਲਣਯੋਗ-ਸਰਬਜੀਤ ਕੌਰ ਬਰਾੜ ਮੁੱਦਕੀ

Ad Position 21
No active advertisement
ਅਜੀਤ ਡੈਸਕ 04-02-2026
ਮੁੱਦਕੀ, 3 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਕਾਂਗਰਸ ਪਾਰਟੀ ਵਲੋਂ ਪੂਰੇ ਭਾਰਤ ਅੰਦਰ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਤੇ ਵਧੀਆ ਨੀਤੀ ਤਹਿਤ ਭਾਰਤ ਨੂੰ ਮਜ਼ਬੂਤ ਬਣਾਇਆ ਹੈ ਪਰ ਜੋ ਪੰਜਾਬ ਅੰਦਰ 111 ਦਿਨਾਂ ਦੀ ਸਰਕਾਰ 'ਚ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਰਹਿੰਦਿਆਂ ਜੋ ਕੰਮ ਕੀਤੇ ਤੇ ਫ਼ੈਸਲੇ ਲਏ ਉਹ ਸ਼ਲਾਘਾਯੋਗ ਤੇ ਨਾ ਭੁੱਲਣਯੋਗ ਹਨ | ਇਹ ਪ੍ਰਗਟਾਵਾ ਐਮ. ਸੀ. ਸਰਬਜੀਤ ਕੌਰ ਬਰਾੜ ਮੁੱਦਕੀ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਨੇ ਕਰਦਿਆਂ ਕਿਹਾ ਕਿ ਉਹ ਆਪਣੇ ਪਤੀ ਗੁਰਪ੍ਰੀਤ ਸਿੰਘ ਥਾਣੇਦਾਰ ਨਾਲ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਰਾਜਨੀਤਿਕ ਗਤੀਵਿਧੀਆਂ ਸੰਬੰਧੀ ਵਿਚਾਰ-ਚਰਚਾ ਕਰਨ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ, ਜਿਨ੍ਹਾਂ ਸਾਨੂੰ ਕਰੀਬ 3 ਘੰਟਿਆਂ ਦਾ ਸਮਾਂ ਦੇ ਕੇ ਹਲਕਾ ਦਿਹਾਤੀ ਦੇ ਵੋਟਰਾਂ ਸੰਬੰਧੀ ਗੱਲਬਾਤ ਕੀਤੀ | ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੁਝਾਅ ਸਾਂਝੇ ਕਰਦੇ ਹੋਏ ਕਿਹਾ ਕਿ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਮੂਹ ਵੋਟਰ ਬਹੁਤ ਸੂਝਵਾਨ ਹਨ ਤੇ ਕਾਂਗਰਸ ਪਾਰਟੀ ਸਮੂਹ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਸਮੂਹ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਿਚ ਵਿਸ਼ਵਾਸ ਰੱਖਦੀ ਹੈ | ਐਮ. ਸੀ. ਸਰਬਜੀਤ ਕੌਰ ਬਰਾੜ ਮੁੱਦਕੀ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਹੈ ਕਿ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ 'ਤੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਵਪਾਰੀਆਂ ਤੇ ਆੜ੍ਹਤੀਆਂ ਨੂੰ ਜਿਥੇ ਬਣਦੇ ਹੱਕ ਦਿੱਤੇ ਜਾਣਗੇ, ਉਥੇ ਸਮੂਹ ਵਰਗਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਨਾਲ-ਨਾਲ ਮਹਿੰਗਾਈ, ਭਿ੍ਸ਼ਟਾਚਾਰ, ਗੁੰਡਾਗਰਦੀ, ਗੈਂਗਸਟਰਵਾਦ 'ਤੇ ਸ਼ਿਕੰਜਾ ਕੱਸ ਪੰਜਾਬ ਵਿਚ ਨਵੇਂ ਪੋ੍ਰਜੈਕਟ ਸਥਾਪਿਤ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਕੰਡਮ ਸਕੂਲ ਵਾਹਨਾਂ 'ਚ ਢੋਈਆਂ ਜਾ ਰਹੀਆਂ ਨੇ ਮਾਸੂਮ ਜਾਨਾਂ ਅਗਲੀ ਖ਼ਬਰ ਕੰਡਮ ਸਕੂਲ ਵਾਹਨਾਂ 'ਚ ਢੋਈਆਂ ਜਾ ਰਹੀਆਂ ਨੇ ਮਾਸੂਮ ਜਾਨਾਂ
Ad Position 24