08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਕੰਡਮ ਸਕੂਲ ਵਾਹਨਾਂ 'ਚ ਢੋਈਆਂ ਜਾ ਰਹੀਆਂ ਨੇ ਮਾਸੂਮ ਜਾਨਾਂ

Ad Position 21
No active advertisement
ਅਜੀਤ ਡੈਸਕ 04-02-2026
ਫ਼ਿਰੋਜ਼ਪੁਰ, 3 ਫਰਵਰੀ (ਸੁਖਵਿੰਦਰ ਸਿੰਘ)-ਜ਼ਿਲ੍ਹੇ 'ਚ ਮਿਆਦ ਲੰਘ ਚੁੱਕੀਆਂ ਤੇ ਕੰਡਮ ਹੋ ਚੁੱਕੀਆਂ ਗੱਡੀਆਂ ਰਾਹੀਂ ਸਕੂਲੀ ਬੱਚਿਆਂ ਸਮੇਤ ਆਮ ਲੋਕਾਂ ਨੂੰ ਧੜੱਲੇ ਨਾਲ ਢੋਇਆ ਜਾ ਰਿਹਾ ਹੈ | ਇਹ ਵਾਹਨ ਨਾ ਤਾਂ ਸੜਕ 'ਤੇ ਚੱਲਣ ਯੋਗ ਹਨ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਸੁਰੱਖਿਆ ਮਿਆਰਾਂ 'ਤੇ ਖਰੇ ਉੱਤਰਦੇ ਹਨ ਫਿਰ ਵੀ ਸਕੂਲ ਪ੍ਰਬੰਧਕਾਂ ਵਲੋਂ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ | ਹਾਲਾਤ ਇਹ ਹਨ ਕਿ ਕਈ ਸਕੂਲ ਵਾਹਨਾਂ ਦੀ ਰਜਿਸਟਰੇਸ਼ਨ, ਇੰਸ਼ੋਰੈਂਸ, ਪਲਿਊਸ਼ਨ ਸਰਟੀਫਿਕੇਟ ਤੇ ਫਿਟਨੈੱਸ ਸਰਟੀਫਿਕੇਟ ਦੀ ਮਿਆਦ ਕਾਫ਼ੀ ਸਮਾਂ ਪਹਿਲਾਂ ਹੀ ਲੰਘ ਚੁੱਕੀ ਹੈ, ਜਿਸ ਕਾਰਨ ਕਾਨੂੰਨ ਅਨੁਸਾਰ ਇਹ ਗੱਡੀਆਂ ਸੜਕ 'ਤੇ ਚੱਲਣ ਯੋਗ ਹੀ ਨਹੀਂ ਬਾਵਜੂਦ ਇਸ ਦੇ ਹਰ ਸਵੇਰੇ ਤੇ ਛੁੱਟੀ ਵੇਲੇ ਇਹ ਕੰਡਮ ਵਾਹਨ ਸਕੂਲਾਂ ਦੇ ਬਾਹਰ ਬੱਚਿਆਂ ਨਾਲ ਭਰੇ ਹੋਏ ਦੌੜਦੇ ਨਜ਼ਰ ਆਉਂਦੇ ਹਨ | ਲੋਕਾਂ 'ਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਕਈ ਵੱਡੇ ਤੇ ਰਸੂਖਦਾਰ ਸਕੂਲ ਮਾਲਕਾਂ ਨੇ ਅਖ਼ਬਾਰਾਂ ਦੀ ਪੱਤਰਕਾਰਤਾ ਵੀ ਆਪਣੇ ਅਧੀਨ ਕਰ ਰੱਖੀ ਹੈ | ਉਸ ਦੀ ਆੜ 'ਚ ਪ੍ਰਸ਼ਾਸਨ 'ਚ ਆਪਣਾ ਰਸੂਖ਼ ਬਣਾਇਆ ਹੋਇਆ ਹੈ | ਇਨ੍ਹਾਂ ਪ੍ਰਭਾਵਸ਼ਾਲੀ ਸੰਬੰਧਾਂ ਦੇ ਚੱਲਦਿਆਂ ਹੀ ਇਹ ਸਕੂਲ ਤੇ ਉਨ੍ਹਾਂ ਦੇ ਗ਼ੈਰ-ਕਾਨੂੰਨੀ ਵਾਹਨ ਕਾਰਵਾਈ ਤੋਂ ਬਚਦੇ ਆ ਰਹੇ ਹਨ | ਸਵਾਲ ਇਹ ਉੱਠਦਾ ਹੈ ਕਿ ਆਖ਼ਰ ਇਹ ਗੱਡੀਆਂ ਕਿਸ ਦੀ ਸ਼ੈਅ 'ਤੇ ਚੱਲ ਰਹੀਆਂ ਹਨ | ਜਦੋਂ ਕਾਨੂੰਨ ਸਾਫ਼ ਕਹਿੰਦਾ ਹੈ ਕਿ ਫਿਟਨੈੱਸ ਐਕਸਪਾਇਰਡ ਵਾਹਨ ਸੜਕ 'ਤੇ ਨਹੀਂ ਚੱਲ ਸਕਦੇ ਤਾਂ ਫਿਰ ਪ੍ਰਸ਼ਾਸਨ ਵਲੋਂ ਅੱਖਾਂ ਮੀਟ ਕੇ ਬੈਠੇ ਰਹਿਣਾ ਕਿਹੜੀ ਨੀਤੀ ਦਾ ਹਿੱਸਾ ਹੈ | ਮਾਪਿਆਂ ਤੇ ਸਮਾਜਿਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਕੱਲ੍ਹ ਨੂੰ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਕੀ ਸਿਰਫ਼ ਮੁਆਵਜ਼ਾ ਦੇ ਕੇ ਪ੍ਰਸ਼ਾਸਨ ਤੇ ਸਕੂਲ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਤੋਂ ਬਚ ਸਕਣਗੇ | ਲੋਕਾਂ ਦਾ ਮੰਨਣਾ ਹੈ ਕਿ ਹਾਦਸੇ ਤੋਂ ਬਾਅਦ ਸਰਕਾਰ ਕੋਲ ਮੁਆਵਜ਼ੇ ਦੀ ਮੰਗ ਤਾਂ ਕੀਤੀ ਜਾਵੇਗੀ, ਪਰ ਉਸ ਸਮੇਂ ਤੱਕ ਕਾਫ਼ੀ ਦੇਰ ਹੋ ਚੁੱਕੀ ਹੋਵੇਗੀ | ਭਾਜਪਾ ਦੇ ਓ. ਬੀ. ਸੀ. ਮੋਰਚਾ ਦੇ ਸੂਬਾ ਸਕੱਤਰ ਅਰਮਿੰਦਰ ਸਿੰਘ ਫ਼ਰਮਾਨ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਵਲੋਂ ਟਰਾਂਸਪੋਰਟਰ ਦੇ ਨਾਂਅ 'ਤੇ ਬੱਚਿਆਂ ਦੇ ਮਾਂ ਬਾਪ ਕੋਲੋਂ ਮੋਟੀਆਂ ਫ਼ੀਸਾਂ ਵਸੂਲੀਆਂ ਜਾਂਦੀਆਂ ਹਨ ਜਦ ਕਿ ਉਨ੍ਹਾਂ ਦੀ ਵਰਤੋਂ ਦੀ ਸਵਾਰੀ ਦਾ ਕੰਡਮ ਹੋਣਾ ਆਪਣੇ ਆਪ 'ਚ ਬਹੁਤ ਹੀ ਮੰਦਭਾਗਾ ਹੈ | ਇਸ ਸੰਬੰਧ 'ਚ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ | ਭਾਜਪਾ ਦੀ ਸੀਨੀਅਰ ਮਹਿਲਾ ਆਗੂ ਤੇ ਰਿਟਾਇਰਡ ਪ੍ਰੋਫੈਸਰ ਡਾ. ਸਰੋਜ ਤਿਆਗੀ ਨੇ ਦੱਸਿਆ ਕਿ ਉਹ ਆਪਣੇ ਆਪ 'ਚ ਬਹੁਤ ਹੀ ਵੱਡਾ ਜੁਰਮ ਹੈ ਕਿਉਂਕਿ ਸੀ. ਬੀ. ਐਸ. ਈ. ਤੇ ਸਰਕਾਰ ਨੇ ਬੱਚਿਆਂ ਦੀ ਢੋਆ ਢੁਆਈ ਸੰਬੰਧੀ ਨਿਯਮ ਬਣਾਏ ਹੋਏ ਹਨ, ਜਿਸ ਅਨੁਸਾਰ ਛੋਟੇ ਬੱਚਿਆਂ ਨੂੰ ਛੱਡਣ ਵਾਸਤੇ ਉਸ ਵੀ ਕੱਲ੍ਹ ਅੰਦਰ ਕੇਅਰ ਟੇਕਰ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਬੱਚਿਆਂ ਦੀ ਸੰਖਿਆ ਨੂੰ ਵੀ ਮੁੱਕਰ ਕੀਤਾ ਗਿਆ ਹੈ, ਜੋ ਕੋਈ ਟਰਾਂਸਪੋਰਟਰ ਚਾਹੇ ਉਹ ਸਕੂਲ ਦਾ ਹੋਵੇ ਜਾਂ ਸਕੂਲ ਨਾਲ ਜੁੜਿਆ ਹੋਵੇ ਇਨ੍ਹਾਂ ਨਿਯਮਾਂ ਨੂੰ ਤੋੜੇਗਾ ਜਾਂ ਬੱਚਿਆਂ ਦੀ ਜੀਵਨ ਨਾਲ ਖਿਲਵਾੜ ਕਰੇਗਾ | ਉਸ ਸੰਬੰਧੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਸਮੇਂ ਰਹਿੰਦਿਆਂ ਇਨ੍ਹਾਂ ਕੰਡਮ ਸਕੂਲ ਵਾਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਗੁੰਡਾਗਰਦੀ ਦਾ ਨੰਗਾ ਨਾਚ, ਧੂਹ-ਧੂਹ ਕੁੱਟੀਆਂ ਅÏਰਤਾਂ ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਦੀ 111 ਦਿਨਾਂ ਦੀ ਸਰਕਾਰ 'ਚ ਲਏ ਫ਼ੈਸਲੇ ਨਾ ਭੁੱਲਣਯੋਗ-ਸਰਬਜੀਤ ਕੌਰ ਬਰਾੜ ਮੁੱਦਕੀ
Ad Position 24