ਮਮਦੋਟ, 3 ਫਰਵਰੀ (ਸੁਖਦੇਵ ਸਿੰਘ ਸੰਗਮ)-ਸਰਹੱਦੀ ਕਸਬੇ ਮਮਦੋਟ ਦੇ ਪੁਰਾਤਨ ਦੇਵੀ ਦੁਆਰਾ ਮੰਦਰ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ, ਜਿਸ 'ਚ ਡੇਰਾ ਬਾਬਾ ਰਾਮ ਥੰਮਨ ਬਾਜੇ ਕੇ ਦੇ ਗੱਦੀਨਸ਼ੀਨ ਬਾਬਾ ਹਰਮੇਸ਼ ਦਾਸ, ਵਿਪਨ ਸ਼ਾਹ, ਬਾਬਾ ਗੁਰਚਰਨ ਸਿੰਘ, ਰਾਗੀ ਮਲਕੀਤ ਸਿੰਘ, ਭਾਈ ਹਰਜੀਤ ਸਿੰਘ ਤੇ ਨਰਿੰਦਰ ਪ੍ਰਾਂਤ ਪ੍ਰਚਾਰਕ ਸੰਘ ਅਤੇ ਧਾਰਮਿਕ, ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਮਹਾਪੁਰਖਾਂ ਨੇ ਸੰਗਤਾਂ ਨੂੰ ਧਰਮ, ਸਮਾਜਿਕ ਏਕਤਾ ਤੇ ਮਨੁੱਖੀ ਕਦਰਾਂ ਕੀਮਤਾਂ 'ਤੇ ਚਾਨਣਾ ਪਾਇਆ | ਸਮਾਗਮ 'ਚ ਭਜਨ, ਕੀਰਤਨ ਤੇ ਆਤਮਿਕ ਗਾਇਣ ਦੁਆਰਾ ਸੰਗਤ ਨੂੰ ਅਧਿਆਤਮਿਕਤਾ ਨਾਲ ਜੋੜਿਆ | ਇਸ ਮੌਕੇ ਸੁਖਦੇਵ ਸਿੰਘ ਸੰਗਮ ਵੜਵਾਲ (ਪ੍ਰਮੁੱਖ ਸਰਹੱਦੀ ਲੋਕ ਸੇਵਾ ਸਮਿਤੀ), ਚਰਨਜੀਤ ਸਿੰਘ, ਅਸ਼ੋਕ ਸਹਿਗਲ, ਸੰਦੀਪ ਚਾਵਲਾ ਮੰਡਲ ਪ੍ਰਧਾਨ ਭਾਜਪਾ, ਬਲਜੀਤ ਸਿੰਘ ਪੰਜਾਬ ਪ੍ਰਧਾਨ ਜਾਏ ਸਿੱਖ ਫਾਊਾਡੇਸ਼ਨ, ਜਸਬੀਰ ਸ਼ਰਮਾ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ, ਅਮਨ ਸ਼ਰਮਾ, ਆੜ੍ਹਤੀ ਵਿੱਕੀ ਸੈਣੀ, ਅਨੀਸ਼ ਚੋਪੜਾ, ਵਿੱਕੀ ਮਦਾਨ ਅਤੇ ਜਗਦੀਸ਼ ਕੁਮਾਰ (ਸੰਘ) ਮੌਜੂਦ ਸਨ |