ਮੱਲਾਂਵਾਲਾ, 3 ਫਰਵਰੀ (ਬਲਬੀਰ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਰਾਮ ਲਾਲ ਆਰਿਫ਼ ਕੇ ਵਿਖੇ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਉਚੇਚੇ ਤੌਰ 'ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਪਹੁੰਚੇ | ਮੀਟਿੰਗ 'ਚ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਾਰਪੋਰੇਟ ਜਗਤ ਨੂੰ ਸਥਾਪਿਤ ਕਰ ਬਿਜਲੀ ਨੂੰ ਪੂਰਨ ਤੌਰ 'ਤੇ ਪ੍ਰਾਈਵੇਟ ਕਰਕੇ ਨਿੱਜੀ ਕੰਪਨੀਆਂ ਨੂੰ ਦੇਣ ਦੀ ਤਿਆਰੀ ਹੈ | ਸੀਡ ਐਕਟ ਲਿਆ ਕਿ ਸਾਡੇ ਵਲੋਂ ਤਿਆਰ ਕੀਤੇ ਬੀਜ ਖੋਹੇ ਜਾਣਗੇ | ਮਨਰੇਗਾ ਸਕੀਮ ਦਾ ਨਾਂਅ ਬਦਲ ਕੇ ਉਸ 'ਚ ਕਈ ਤਬਦੀਲੀਆਂ ਕੀਤੀਆਂ ਗਈਆਂ, ਜਿਸ ਕਰਕੇ ਮਜ਼ਦੂਰ ਵਰਗ ਨਾਲ ਧੋਖਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤਾਂ 'ਚ ਰੇਤਾ ਵੱਡੇ ਪੱਧਰ 'ਤੇ ਪੈ ਗਈ ਅਤੇ ਖੇਤ ਖ਼ਰਾਬ ਹੋ ਗਏ ਹਨ, ਉਨ੍ਹਾਂ ਖੇਤ ਨੂੰ ਪੱਧਰ ਕਰਨ ਅਤੇ ਉਪਜਾਊ ਬਣਾਉਣ ਲਈ ਸਰਕਾਰ ਵਲੋਂ 7100 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਸੀ ਉਹ ਵੀ ਕਿਸੇ ਕਿਸਾਨ ਦੇ ਖਾਤੇ 'ਚ ਨਹੀਂ ਆਇਆ | ਇਨ੍ਹਾਂ ਸਾਰੇ ਮਸਲਿਆਂ 'ਤੇ ਕਈ ਵਾਰ ਮੁੱਖ ਮੰਤਰੀ ਵਲੋਂ ਮੀਟਿੰਗ ਦਾ ਟਾਈਮ ਦੇ ਕੇ ਪਾਸਾ ਵਟਿਆ ਗਿਆ | ਇਸ ਕਰਕੇ ਕੇ. ਐਮ. ਐਮ. ਦੇ ਸੱਦੇ 'ਤੇ ਜਿਥੇ ਪੰਜਾਬ ਭਰ 'ਚ ਐਮ. ਐਲ. ਏ. ਤੇ ਮੰਤਰੀਆਂ ਦੇ ਘਰਾਂ ਮੂਹਰੇ ਧਰਨੇ ਲੱਗਣਗੇ ਉਥੇ ਫ਼ਿਰੋਜ਼ਪੁਰ ਦੇ ਚਾਰੇ ਐਮ. ਐਲ. ਏ. ਨਰੇਸ਼ ਕਟਾਰੀਆਂ, ਰਣਬੀਰ ਸਿੰਘ ਭੁੱਲਰ, ਰਜਨੀਸ਼ ਦਹੀਆ ਤੇ ਫ਼ੌਜਾਂ ਸਿੰਘ ਸਰਾਰੀ ਦੇ ਘਰਾਂ ਅਤੇ ਦਫ਼ਤਰਾਂ ਮੂਹਰੇ ਧਰਨੇ ਲਗਾਏ ਜਾਣਗੇ | ਕਿਸਾਨ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ 21 ਫਰਵਰੀ ਨੂੰ ਫ਼ਿਰੋਜ਼ਪੁਰ ਵਿਚ ਵੱਡੇ ਇਕੱਠ ਕਰਕੇ ਸ਼ਹੀਦ ਸ਼ੁਭਕਰਨ ਅਤੇ ਸ਼ੰਭੂ ਖੰਨਾਉਰੀ ਮੋਰਚੇ ਦੇ ਸ਼ਹੀਦਾਂ ਤੇ ਦਿਲੀ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਖੱਚਰ ਵਾਲਾ, ਸੁਰਜੀਤ ਫ਼ੌਜੀ, ਹਰਫੂਲ ਸਿੰਘ, ਗੁਰਦਿਆਲ ਸਿੰਘ ਟਿੱਬੀ, ਡਾ. ਗੁਰਨਾਮ ਸਿੰਘ, ਗੁਰਭੇਜ ਸਿੰਘ, ਅਵਤਾਰ ਸਿੰਘ ਸਾਬੂ ਆਣਾ, ਬਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਬੱਗੇ ਵਾਲਾ, ਹਰਪਾਲ ਸਿੰਘ ਆਸਲ ਆਰ. ਕੇ. ਜ਼ੀਰਾ, ਗੁਰਨਾਮ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ ਆਦਿ ਆਗੂ ਹਾਜ਼ਰ ਸਨ |