ਫਿਰੋਜ਼ਪੁਰ, 3 ਫਰਵਰੀ (ਸੁਖਵਿੰਦਰ ਸਿੰਘ)-ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ 'ਚ ਜਨਤਾ ਪ੍ਰੀਤ ਨਗਰ ਸ਼ਹਿਰ ਤੋਂ 40 ਪਰਿਵਾਰ ਆਮ ਆਦਮੀ ਪਾਰਟੀ ਦੁਆਰਾ ਕੀਤੇ ਗਏ ਝੂਠੇ ਵਾਅਦੇ ਤੋਂ ਪ੍ਰੇਸ਼ਾਨ ਹੋ ਕੇ ਕਾਂਗਰਸ ਵੱਲ ਸ਼ਮੂਲੀਅਤ ਕੀਤੀ | ਸ਼ਾਮਿਲ ਹੋਏ ਪਰਿਵਾਰਾਂ ਨੇ ਦੱਸਿਆ ਕਿ ਪਰਮਿੰਦਰ ਸਿੰਘ ਪਿੰਕੀ ਦੁਆਰਾ ਜਿੰਨੇ ਵੀ ਵਾਅਦੇ ਕੀਤੇ ਉਨ੍ਹਾਂ ਨੂੰ ਪੁਗਾਉਣ ਦੇ ਜਜ਼ਬੇ ਨੂੰ ਦੇਖਦੇ ਹੋਏ ਪਿੰਕੀ ਤੋਂ ਸਿਰੋਪਾਓ ਪਵਾ ਕੇ ਕਾਂਗਰਸ ਪਾਰਟੀ ਵਿਚ ਘਰ ਵਾਪਸੀ ਕੀਤੀ | ਸ਼ਾਮਿਲ ਹੋਏ ਪਰਿਵਾਰਾਂ ਵਿਚ ਜੋਰਾ, ਕੇਵਲ, ਸੰਜੂ, ਮੁਖਾ, ਸਾਹਿਲ, ਗੋਪੀ, ਰਾਹੁਲ, ਦੇਵ, ਅਮਿਤ, ਤਰਸੇਮ ਜਮੀਲਾ, ਛਿੰਦੂ, ਬੋਦੂ, ਸੁੱਖਾ, ਰੀਟਾ, ਦਰਸੂ, ਪੱਪੂ ਬਾਬਾ, ਸੀਮਾ ਚੌਧਰੀ, ਸਾਗਰ, ਲਾਡੀ, ਗੁੱਲੀ, ਗੁਰਪ੍ਰੀਤ, ਸੋਮੀ, ਲੱਭੀ, ਸਮਨ, ਪੁੰਨੂ ਭੱਟੀ ਵੀ ਸ਼ਾਮਿਲ ਹਨ | ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਪਿੰਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਤੁਹਾਡੀ ਹੈ ਅਤੇ ਤੁਹਾਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਹਮੇਸ਼ਾ ਹੀ ਦਿੱਤਾ ਜਾਵੇਗਾ | ਇਸ ਮੌਕੇ ਪ੍ਰਧਾਨ ਰਿੰਕੂ ਗਰੋਵਰ, ਸੁਖਵਿੰਦਰ ਸਿੰਘ ਅਟਾਰੀ, ਧਰਮਜੀਤ ਸਿੰਘ ਗਿਆਨ ਐਮ. ਸੀ. ਜੋਗਿੰਦਰ ਸਿੰਘ ਗੱਬਰ, ਜਸਮੇਲ ਬਰਾੜ, ਆਂਡਾ, ਸਰਪੰਚ ਗੁਰਦਿਆਲ ਸਿੰਘ, ਬਲਵੀਰ ਸਿੰਘ ਬਾਵਾ, ਯਾਕੂਬ ਭੱਟੀ, ਵਿਜੇ ਗੋਰੀਆ |