08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਜਗਤਾਰ ਸੋਖੀ ਵਲੋਂ ਡਿਜ਼ਾਇਨ ਕੀਤਾ ਪੰਜਾਬੀ ਦੀਆਂ 26 ਉਪ ਬੋਲੀਆਂ ਦਾ ਸਨਮਾਨ ਚਿੰਨ੍ਹ ਰਿਲੀਜ਼

Ad Position 21
No active advertisement
ਅਜੀਤ ਡੈਸਕ 04-02-2026
ਮੁੱਦਕੀ, 3 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਉੱਘੇ ਆਰਟਿਸਟ ਸਟੇਟ ਐਵਾਰਡੀ ਅਧਿਆਪਕ ਜਗਤਾਰ ਸਿੰਘ ਸੋਖੀ ਵਲੋਂ ਡਿਜਾਇਨ ਕੀਤਾ ਹੋਇਆ ਪੰਜਾਬੀ ਦੀਆਂ 26 ਉਪ ਬੋਲੀਆਂ ਵਾਲਾ ਸਨਮਾਨ ਚਿੰਨ੍ਹ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪੰਜਾਬ ਦੇ ਦਫ਼ਤਰ ਦੇ ਉਦਘਾਟਨੀ ਸਮਾਰੋਹ ਦੌਰਾਨ ਰਿਲੀਜ਼ ਕੀਤਾ | ਇਸ ਸਨਮਾਨ ਚਿੰਨ੍ਹ 'ਚ ਦਰਸਾਇਆ ਗਿਆ ਹੈ ਕਿ ਮਾਂ ਬੋਲੀ ਪੰਜਾਬੀ ਦੀਆਂ 26 ਉਪ ਬੋਲੀਆਂ ਵੀ ਹਨ, ਜੋ ਕਿ ਅਲੱਗ-ਅਲੱਗ ਇਲਾਕਿਆਂ ਵਿਚ ਬੋਲੀਆਂ ਜਾਂਦੀਆਂ ਹਨ | ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਕਰਵਾਏ ਸ਼ਾਨਦਾਰ ਸਮਾਗਮ ਦੌਰਾਨ ਇਸ ਨੂੰ ਲੋਕ ਅਰਪਣ ਕੀਤਾ | ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਮਾਝਾ ਜ਼ੋਨ ਪੰਜਾਬ ਦੇ ਪ੍ਰਧਾਨ ਉੱਘੇ ਸਮਾਜ ਸੇਵੀ ਸਤਬੀਰ ਸਿੰਘ ਸਿਫ਼ਰ, ਹਾਸਿਆਂ ਦੇ ਬਾਦਸ਼ਾਹ ਸੁਰਿੰਦਰ ਫ਼ਰਿਸ਼ਤਾ ਉਰਫ਼ ਘੁੱਲੇ ਸ਼ਾਹ, ਮਾਲਵਾ ਜ਼ੋਨ ਪੰਜਾਬ ਦੇ ਪ੍ਰਧਾਨ ਰਾਜਵੀਰ ਭਲੂਰੀਆ, ਇਸਤਰੀ ਵਿੰਗ ਮਾਲਵਾ ਜ਼ੋਨ ਦੀ ਪ੍ਰਧਾਨ ਡਾ. ਅਮਰਜੋਤੀ ਮਾਂਗਟ, ਦਲਬੀਰ ਸਿੰਘ ਰਿਆੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਹਿੱਤਕਾਰ, ਸਾਹਿੱਤ ਪ੍ਰੇਮੀ ਅਤੇ ਮੁਹਤਬਰ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਵੱਖ-ਵੱਖ ਦੇਸ਼ਾਂ 'ਚ ਆਪਣੇ ਦਫ਼ਤਰ ਵਿਸ਼ਵ ਪੰਜਾਬੀ ਭਵਨ ਦੇ ਰੂਪ ਵਿਚ ਖੋਲ੍ਹੇ ਜਾ ਰਹੇ ਹਨ | ਜਿਸ ਦੇ ਤਹਿਤ ਭਾਰਤ ਦਾ ਮੁੱਖ ਦਫ਼ਤਰ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਵਾਹੋ ਫਾਰਮ ਮੀਰਾਂਕੋਟ ਰੋਡ'ਤੇ ਦਫ਼ਤਰ ਦਾ ਉਦਘਾਟਨ ਕਰਨ ਵਾਸਤੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ 'ਚ ਪਦਮਸ੍ਰੀ ਉਸਤਾਦ ਪੂਰਨ ਸ਼ਾਹ ਵਡਾਲੀ (ਸੂਫ਼ੀ ਗਾਇਕ), ਗੁਰਪ੍ਰੀਤ ਸਿੰਘ ਘੁੱਗੀ, ਗੁਰੂ ਕਾਂਸੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਡੀਨ ਡਾ. ਗੁਰਪ੍ਰੀਤ ਕੌਰ, ਅਫ਼ਗਾਨਿਸਤਾਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਰਬਾਬ ਵਾਦਕ ਉਸਤਾਦ ਹਿਮਾਯੂ ਸਖੀ, ਡਾ. ਲੀਨਾ ਬੇਦੀ ਯੂ. ਐੱਸ. ਏ., ਬਲਜੀਤ ਸਿੰਘ ਭਲੂਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਬਹੁਤ ਹੀ ਸ਼ਾਨਦਾਰ ਮਾਹੌਲ ਵਿਚ ਹੋਇਆ ਇਹ ਸਮਾਗਮ ਅਮਿੱਟ ਪੈਂਡਾ ਛੱਡਦਾ ਹੋਇਆ ਸਮਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਕਣਕ ਵੰਡੀ ਅਗਲੀ ਖ਼ਬਰ 10 ਲੱਖ ਦੇ ਹੈਲਥ ਕਾਰਡ ਬਣਾਉਣ ਲਈ ਚੇਅਰਮੈਨ ਦੁਆਰਾ ਮਸ਼ੀਨਾਂ ਤਕਸੀਮ
Ad Position 24