ਮਮਦੋਟ, 4 ਫਰਵਰੀ (ਰਾਜਿੰਦਰ ਸਿੰਘ ਹਾਂਡਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜੂਨ ਮਹੀਨੇ ਤੋਂ ਨਾਭਾ ਜੇਲ੍ਹ 'ਚ ਬੰਦ ਸਨ | ਉਸ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ 'ਤੇ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ 'ਚ ਖ਼ੁਸ਼ੀ ਦਲ ਲਹਿਰ ਪਾਈ ਜਾ ਰਹੀ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਸੀਨੀਅਰ ਅਕਾਲੀ ਆਗੂ ਨਰਦੇਵ ਸਿੰਘ ਬੌਬੀ ਮਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ, ਜਥੇਦਾਰ ਅਵਤਾਰ ਸਿੰਘ ਲੋਧਰਾਂ, ਸ਼ਿਵ ਤਿ੍ਪਾਲ ਕੇ, ਪ੍ਰੀਤਮ ਸਿੰਘ ਬਾਠ, ਸਾਬਕਾ ਸਰਪੰਚ ਗੁਰਲਾਲ ਸਿੰਘ ਸ਼ਰੀਹ ਵਾਲਾ, ਤਿਲਕ ਰਾਜ ਸਾਬਕਾ ਸਰਪੰਚ ਗੋਲੂ ਕੇ,ਬਲਵਿੰਦਰ ਸਿੰਘ ਸਾਬਕਾ ਸਰਪੰਚ ਦਿਲਾ ਰਾਮ, ਇਕਬਾਲ ਸਿੰਘ ਸਾਬਕਾ ਸਰਪੰਚ ਝੋਕ ਮੋਹੜੇ, ਜਗਸੀਰ ਸਿੰਘ ਲੱਖਾ ਨੰਬਰਦਾਰ ਅਲੀ ਕੇ, ਸਤਨਾਮ ਸਿੰਘ ਪੰਨੂੰ ਕਰੀ ਕਲਾਂ, ਸੁਖਵਿੰਦਰ ਸਿੰਘ ਕਿਲੀ, ਕੁਲਦੀਪ ਸਿੰਘ ਝੋਕ ਮੋਹੜੇ, ਹਰਮਨ ਬਰਾੜ ਝੋਕ, ਗੁਰਮੀਤ ਸਿੰਘ ਨੰਬਰਦਾਰ ਝੋਕ ਮੋਹੜੇ, ਗੁਰਦੇਵ ਸਿੰਘ ਗਿੱਲ, ਗੁਰਵਿੰਦਰ ਸਿੰਘ ਭੂਰੇ, ਨਛੱਤਰ ਸਿੰਘ ਸਾਬਕਾ ਸਰਪੰਚ ਝੋਕ ਟਹਿਲ ਸਿੰਘ ਆਦਿ ਅਕਾਲੀ ਆਗੂਆਂ ਵਲੋ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਅਤੇ ਅਦਾਲਤੀ ਪ੍ਰਕਿਰਿਆ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਿਆਸੀ ਬਦਲਾਖੋਰੀ ਤਹਿਤ ਦਰਜ਼ ਕੀਤੇ ਗਏ | ਇਸ ਮੁਕੱਦਮੇ 'ਚੋਂ ਬਿਕਰਮ ਸਿੰਘ ਮਜੀਠੀਆ ਪਾਕ ਸਾਫ ਹੋ ਕੇ ਬਾਹਰ ਨਿਕਲਣਗੇ |