26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਮਮਦੋਟ ਵਿਖੇ ਪਾਏ ਗਏ ਸੀਵਰੇਜ 'ਚ ਤਰੁੱਟੀਆਂ

Ad Position 21
No active advertisement
ਅਜੀਤ ਡੈਸਕ 07-02-2026

ਮਮਦੋਟ, 6 ਫਰਵਰੀ (ਸੁਖਦੇਵ ਸਿੰਘ ਸੰਗਮ)-ਸਰਹੱਦੀ ਕਸਬੇ ਮਮਦੋਟ ਵਿਖੇ ਪਾਏ ਗਏ ਸੀਵਰੇਜ 'ਚ ਤਰੁੱਟੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਸਰਕਾਰ ਵਲੋਂ ਇਸ ਕੰਮ ਲਈ ਜਾਰੀ ਕੀਤੇ ਗਏ ਮੋਟੇ ਫ਼ੰਡਾਂ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਉੱਠਣ ਲੱਗੀ ਹੈ | ਮਮਦੋਟ ਦੇ ਦੇਵੀ ਦੁਆਰਾ ਮੰਦਰ ਸੜਕ 'ਤੇ ਪਾਏ ਸੀਵਰੇਜ ਉਪਰੰਤ ਸੜਕ ਨੂੰ ਟ੍ਰੈਫ਼ਿਕ ਲਈ ਚਾਲੂ ਕਰ ਦਿੱਤਾ ਗਿਆ ਸੀ ਪਰ ਸੀਵਰੇਜ ਦੀ ਗੁਣਵੱਤਾ ਤੇ ਉਸ ਵਕਤ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ | ਜਦੋਂ ਅੱਜ ਇੱਟਾਂ ਦੀ ਭਰੀ ਹੋਈ ਟਰਾਲੀ ਇਸ ਸੜਕ ਤੋਂ ਲੰਘਦੇ ਹੋਏ ਸੀਵਰੇਜ 'ਚ ਧਸ ਗਈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਕ ਤਾਂ ਸੀਵਰੇਜ ਪਾਉਣ ਤੋਂ ਬਾਅਦ ਸੜਕਾਂ ਦਾ ਕੰਮ ਲੰਬੇ ਸਮੇਂ ਤੋਂ ਅਧੂਰਾ ਪਿਆ ਹੋਇਆ ਹੈ ਅਤੇ ਦੂਜਾ ਸੀਵਰੇਜ ਉੱਪਰ ਪਾਈ ਗਈ ਮਿੱਟੀ ਨੂੰ ਮਜ਼ਬੂਤੀ ਨਾਲ ਦਬਾਇਆ ਹੀ ਨਹੀਂ ਗਿਆ ਜਿਸ ਕਾਰਨ ਆਏ ਦਿਨ ਕਿਤੇ ਨਾ ਕਿਤੇ ਟਰਾਲੀਆਂ, ਟਰੱਕਾਂ ਦੇ ਸੀਵਰੇਜ 'ਚ ਧਸ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ
ਕਰੋੜਾਂ ਰੁਪਏ ਨਾਲ ਸੀਵਰੇਜ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨਹੀਂ ਕੀਤਾ ਜਾ ਰਿਹਾ | ਦੱਸਣਯੋਗ ਹੈ ਕਿ ਪਿਛਲੇ ਕਰੀਬ ਇਕ ਡੇਢ ਸਾਲ ਤੋਂ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਅਜੇ ਵੀ ਅਧੂਰਾ ਹੈ ਤੇ ਸਥਾਨਕ ਸ਼ਹਿਰੀਆਂ ਸਮੇਤ ਅਨੇਕਾਂ ਪਿੰਡਾਂ ਦੇ ਲੋਕਾਂ ਦਾ ਸ਼ਹਿਰ ਤੋਂ ਲੰਘਣਾ ਮੁਹਾਲ ਹੋਇਆ ਪਿਆ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਕੰਮ ਦੀ ਡੂੰਘਾਈ ਨਾਲ ਪੜਤਾਲ ਕਰਵਾਉਣ ਦੇ ਨਾਲ-ਨਾਲ ਕੰਮ ਮੁਕੰਮਲ ਕਰਨ ਤੇ ਸੜਕਾਂ ਨੂੰ ਵਿਭਾਗੀ ਸ਼ਰਤਾਂ ਮੁਤਾਬਿਕ ਅੱਵਲ ਦਰਜੇ ਦਾ ਬਣਾਉਣ ਲਈ ਸਖ਼ਤੀ ਨਾਲ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਂ ਕਿ ਕੰਮ ਪੂਰਾ ਹੋਣ ਉਪਰੰਤ ਵੀ ਅਜਿਹਾ ਹਾਦਸਿਆਂ ਦੀ ਗੁੰਜਾਇਸ਼ ਨਾ ਰਹੇ |

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਦੀ ਆਮਦ ਤੋਂ ਪਹਿਲਾਂ ਫ਼ਿਰੋਜ਼ਪੁਰ 'ਚ ਨਗਰ ਕੌਂਸਲ ਅਧਿਕਾਰੀਆਂ ਤੇ ਕਰਮਚਾਰੀਆਂ ਵਿਚਾਲੇ ਟਕਰਾਅ, ਸਫ਼ਾਈ ਕੰਮ ਠੱ... ਅਗਲੀ ਖ਼ਬਰ ਕੈਂਪ ਦੌਰਾਨ ਪ੍ਰੇਰਨਾਤਮਕ ਲੈਕਚਰ ਕਰਵਾਇਆ <br/>
Ad Position 24