26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਕੈਂਪ ਦੌਰਾਨ ਪ੍ਰੇਰਨਾਤਮਕ ਲੈਕਚਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 07-02-2026
ਧੂਰੀ, 6 ਫ਼ਰਵਰੀ (ਭੁੱਲਰ, ਲਹਿਰੀ) - ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੌਰਾਨ ਪਿ੍ੰਸੀਪਲ ਡਾ. ਹਰਵਿੰਦਰ ਸਿੰਘ ਦੀ ਅਗਵਾਈ ਵਿਚ ਵਲੰਟੀਅਰਾਂ ਲਈ ਪ੍ਰੇਰਨਾਤਮਕ ਲੈਕਚਰ ਕਰਵਾਇਆ ਗਿਆ | ਜਿਸ ਵਿਚ ਡੀ.ਐਸ.ਪੀ. ਧੂਰੀ ਸ੍ਰ. ਗੁਰਪ੍ਰੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ | ਕਾਲਜ ਪਿ੍ੰਸੀਪਲ ਨੇ ਮੁੱਖ ਮਹਿਮਾਨ ਦਾ ਰਸਮੀ ਸਵਾਗਤ ਕੀਤਾ | ਮੁੱਖ ਬੁਲਾਰੇ ਨੇ ਆਪਣੇ ਵਿਦਿਆਰਥੀ ਜੀਵਨ ਵਿਚੋਂ ਉਦਾਹਰਨਾਂ ਦੇ ਕੇ ਵਲੰਟੀਅਰਾਂ ਨੂੰ ਜੀਵਨ ਵਿਚ ਅੱਗੇ ਵਧਣ ਦਾ ਸੁਨੇਹਾ ਦਿੱਤਾ | ਉਨ੍ਹਾਂ ਕਿਹਾ ਕਿ ਸਾਡੀ ਚੰਗੀ ਸੋਚ ਨਾਲ ਹੀ ਜ਼ਿੰਦਗੀ ਬਿਹਤਰ ਬਣਦੀ ਹੈ ਅਤੇ ਦਿਮਾਗ਼ ਨੂੰ ਸਹੀ ਦਿਸ਼ਾ ਮਿਲਣ ਨਾਲ ਹੀ ਚੰਗੀ ਸੋਚ ਬਣਦੀ ਹੈ | ਮਿਹਨਤ ਦੇ ਨਾਲ- ਨਾਲ ਹਮੇਸ਼ਾ ਯੋਜਨਾਬੱਧ ਤਰੀਕੇ ਨਾਲ ਜੀਵਨ ਜਿਊਣਾ ਚਾਹੀਦਾ ਹੈ | ਇਸ ਮੌਕੇ ਐਨ.ਐਸ.ਐਸ. ਰੈਗੂਲਰ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਅਸ਼ੋਕ ਕੁਮਾਰ, ਐਨ.ਐਸ.ਐਸ ਸੈੱਲਫ਼ ਫਾਈਨਾਂਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਊਸ਼ਾ ਰਾਣੀ ਤੋਂ ਇਲਾਵਾ ਡਾ. ਰਾਕੇਸ਼ ਕੁਮਾਰ, ਡਾ. ਕਰਮਜੀਤ ਸਿੰਘ, ਡਾ. ਗਗਨਦੀਪ ਸਿੰਘ, ਪ੍ਰੋ: ਗੁਰਦੀਪ ਸਿੰਘ, ਪ੍ਰੋ: ਪ੍ਰਭਜੋਤ ਕੌਰ, ਡਾ. ਮਨਜੋਤ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਮਦੋਟ ਵਿਖੇ ਪਾਏ ਗਏ ਸੀਵਰੇਜ 'ਚ ਤਰੁੱਟੀਆਂ ਅਗਲੀ ਖ਼ਬਰ ਪਬਲਿਕ ਸਕੂਲ ਫੱਲੇਵਾਲ ਦੇ 7 ਵਿਦਿਆਰਥੀ 350 ਸਾਲਾ ਸ਼ਹੀਦੀ ਗੁਰਮਤਿ ਮੁਕਾਬਲਿਆਂ 'ਚ ਜੇਤੂ <br/>
Ad Position 24