ਅਹਿਮਦਗੜ੍ਹ, 6 ਫਰਵਰੀ (ਸੁਖਜੀਤ ਸਿੰਘ ਖੇੜਾ) - ਗੁਰੂ ਨਾਨਕ ਮਲਟੀ ਯੂਨੀਵਰਸਿਟੀ ਸੰਸਥਾ (ਐਜੂਕੇਟ ਪੰਜਾਬ ਪ੍ਰੋਜੈਕਟ) ਦੇ ਆਗੂ ਜਸਵਿੰਦਰ ਸਿੰਘ ਖ਼ਾਲਸਾ (ਯੂ ਕੇ) ਅਤੇ ਸਮੂਹ ਸਟਾਫ਼ ਵਲੋਂ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਖ਼ੁਰਦ ਵਿਖੇ 350 ਸਾਲਾ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ , ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਮੁਕਾਬਲੇ ਕਰਵਾਏ ਗਏ | ਜਿਸ ਵਿਚ ਚੌਥੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ | ਇਸ ਮੁਕਾਬਲੇ ਦੇ ਤਿੰਨ ਰਾਉਂਡ ਹੋਏ ਸਨ | ਪਹਿਲੇ ਰਾਊਾਡ ਵਿਚ 49 ਬੱਚਿਆਂ ਨੇ ਭਾਗ ਲਿਆ ਜਿਸ ਵਿਚੋਂ 80% ਨੰਬਰ ਲੈ ਕੇ ਸੱਤ ਬੱਚੇ ਜਿੰਨਾ ਵਿਚ ਪ੍ਰਭਗੁਣ ਕੌਰ (ਕਲਾਸ ਪੰਜਵੀਂ), ਏਕਮਜੋਤ ਸਿੰਘ ਸਿੰਘ (ਕਲਾਸ ਪੰਜਵੀਂ), ਅਵਨੀਤ ਸਿੰਘ (ਕਲਾਸ ਪੰਜਵੀਂ), ਗੁਨੀਤ ਕੌਰ (ਕਲਾਸ ਚੌਥੀ), ਏਕ ਨੂਰ ਕੌਰ (ਕਲਾਸ ਚੌਥੀ), ਗੁਰਸੀਰਤ ਕੌਰ (ਕਲਾਸ ਚੌਥੀ), ਜੈਸਮੀਨ ਕੌਰ (ਕਲਾਸ ਸੱਤਵੀਂ) ਪਾਸ ਹੋਏ ਅਤੇ ਦੂਜੇ ਰਾਊਾਡ ਵਿਚੋਂ ਪ੍ਰਭਗੁਣ ਕੌਰ 94/100 ਨੰਬਰ ਲੈ ਕੇ ਤੀਜੇ ਰਾਊਾਡ ਵਿਚ ਪਹੁੰਚੀ | ਗੁਰੂ ਨਾਨਕ ਯੂਨੀਵਰਸਿਟੀ ਲੁਧਿਆਣਾ ਦੇ ਜਸਵਿੰਦਰ ਸਿੰਘ ਖ਼ਾਲਸਾ (ਯੂ. ਕੇ) ਵਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮਿ੍ਤਸਰ ਵਿਖੇ ਰੱਖੇ ਗਏ ਇਨਾਮ ਵੰਡ ਸਮਾਰੋਹ ਵਿਚ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਦੇ ਸੱਤ ਬੱਚਿਆਂ ਨੂੰ ਸਮਾਰਟ ਘੜੀਆਂ ਦੇ ਨਾਲ 2100 ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਇਸ ਗੁਰਮਤਿ ਮੁਕਾਬਲੇ ਦੀ ਤਿਆਰੀ ਗੁਰਮੁਖੀ ਅਧਿਆਪਕਾ ਅਮਨਦੀਪ ਕੌਰ ਵਲੋਂ ਕਰਵਾਈ ਗਈ ਅਤੇ ਗੁਰਮਤਿ ਮੁਕਾਬਲੇ ਦਾ ਸਾਰਾ ਕਾਰਜ ਭਾਈ ਰਣਜੀਤ ਸਿੰਘ (ਬੜੂੰਦੀ) ਦੇ ਸਹਿਯੋਗ ਨਾਲ ਹੋਇਆ | ਸੰਸਥਾ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਐਮ.ਡੀ. ਗੁਰਮਤਪਾਲ ਸਿੰਘ ਵਾਲੀਆ ਟਰਸਟੀ ਮੈਡਮ ਰਮਨਪ੍ਰੀਤ ਕੌਰ ਵਾਲੀਆ, ਪਿ੍ੰਸੀਪਲ ਮੈਡਮ ਦਲਜੀਤ ਕੌਰ ਅÏਲਖ ਵਲੋਂ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦਿੱਤੀ ਗਈ ਤੇ ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਸਿੱਖ ਧਰਮ ਦੇ ਇਤਿਹਾਸ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ |