ਧੂਰੀ, 6 ਫਰਵਰੀ (ਲਖਵੀਰ ਸਿੰਘ ਧਾਂਦਰਾ) - ਪੰਜਾਬ ਨੰਬਰਦਾਰ ਯੂਨੀਅਨ ਧੂਰੀ ਦੀ ਮੀਟਿੰਗ ਇੱਥੇ ਕੇਸਰ ਸਿੰਘ ਜੱਖਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੂੰ ਫੇਰ ਪੁਰਜ਼ੋਰ ਅਪੀਲ ਕੀਤੀ ਕਿ ਨੰਬਰਦਾਰਾਂ ਦੀਆਂ ਮੰਗੀਆਂ ਗਈਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ 31 ਮਾਰਚ ਦੇ ਬਜਟ ਵਿਚ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ, ਨੰਬਰਦਾਰੀ ਜੱਦੀਪੁਸਤੀ ਕੀਤੀ ਜਾਵੇ ਨਹੀਂ ਤਾਂ ਨੰਬਰਦਾਰ ਭਾਈਚਾਰੇ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਜੇਕਰ ਨੰਬਰਦਾਰ ਭਾਈਚਾਰੇ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਨੰਬਰਦਾਰ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਤੇ ਸਰਕਾਰ ਦਾ ਡਟ ਕੇ ਸਾਥ ਦੇਣਗੇ | ਇਸ ਮੌਕੇ ਪ੍ਰਧਾਨ ਕੇਸਰ ਸਿੰਘ ਜੱਖਲਾਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਈਸੜਾ, ਜੋਗਿੰਦਰ ਸਿੰਘ ਪਲਾਸੋਰ, ਜਸਪਾਲ ਸਿੰਘ ਪਾਲਾ ਢੀਂਡਸਾ, ਕੰਵਲਜੀਤ ਕੋਰ ਅÏਲਖ ਭਲਵਾਨ, ਦਰਬਾਰਾ ਸਿੰਘ ਕਾਝਲਾ, ਪਰਮਜੀਤ ਸਿੰਘ ਸ਼ੇਰਪੁਰ ਸੋਡੀਆ, ਜਸਪਾਲ ਸਿੰਘ ਕਾਝਲਾ, ਵੀਰ ਇੰਦਰ ਸਿੰਘ ਭੁੱਲਰਹੇੜੀ, ਸੁਖਦੇਵ ਸਿੰਘ ਭੁੱਲਰਹੇੜੀ, ਨਿਰਮਲ ਸਿੰਘ ਬੇਨੜਾ, ਗੁਰਦਿਆਂਲ ਸਿੰਘ ਮੀਰਹੇੜ੍ਹੀ, ਹਰਦੇਵ ਸਿੰਘ ਕੁੰਬੜਵਾਲ, ਗੁਰਵਿਦਰ ਸਿੰਘ ਬੱਬਨਪੁਰ, ਜਸਪਾਲ ਸਿੰਘ ਬਰੜਵਾਲ, ਸੁਖਵਿੰਦਰ ਸਿੰਘ ਭਲਵਾਨ, ਅਮਨਦੀਪ ਸਿੰਘ ਰਾਜੋਮਾਜਰਾ, ਨਿਰਮਲਜੀਤ ਸਿੰਘ ਰਾਜੋਮਾਜਰਾ, ਜਗਜੀਤ ਸਿੰਘ ਰਾਜੋਮਾਜਰਾ, ਹਰਵਿੰਦਰ ਸਿੰਘ ਕਾਝਲਾ, ਬਲਦੇਵ ਸਿੰਘ ਬੁਗਰਾ, ਅਵਤਾਰ ਸਿੰਘ ਈਸੀ, ਗੁਰਮੀਤ ਸਿੰਘ ਪਲਾਸੋਰ, ਨਦੀਮ ਖਾਂ ਦੁੱਗਣੀ, ਦਰਸ਼ਨ ਸਿੰਘ ਭਲਵਾਨ, ਹਰਚਰਨ ਸਿੰਘ ਬਾਲੀਆਂ, ਹਰਦੇਵ ਸਿੰਘ ਭੁੱਲਰਹੇੜੀ, ਯਾਦਵਿੰਦਰ ਸਿੰਘ ਭੁੱਲਰਹੇੜੀ, ਦਰਸ਼ਨ ਸਿੰਘ ਭੋਜੋਵਾਲੀ, ਅੰਗਰੇਜ਼ ਸਿੰਘ ਬਾਲੀਆਂ, ਬਹਾਦਰ ਸਿੰਘ ਹਰਚੰਦਪੁਰ, ਕਰਮਜੀਤ ਸਿੰਘ ਬੱਬਨਪੁਰ ਅਤੇ ਅਮਰਜੀਤ ਕੋਰ ਦੋਹਲਾ ਆਦਿ ਹਾਜ਼ਰ ਸਨ |