12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੇਂਟ ਰਾਊ ਦਾਸ ਗੁਰੂਕੁਲ ਗੋਲੂ ਕੇ ਵਿਖੇ ਲਗਾਈ ਵਿਗਿਆਨ ਮਾਡਲ ਪ੍ਰਦਰਸ਼ਨੀ <br/>

Ad Position 21
No active advertisement
ਵਿਗਿਆਨ ਪ੍ਰਦਰਸ਼ਨੀ ਦੌਰਾਨ ਅਧਿਆਪਕਾਂ ਨਾਲ ਸਕੂਲ ਵਿਦਿਆਰਥੀ | ਤਸਵੀਰਾਂ : ਸੁਰਿੰਦਰ ਸਿੰਘ ਪੁਪਨੇਜਾ <br/> 22-02-2026
ਗੋਲੂ ਕਾ ਮੋੜ, 21 ਫਰਵਰੀ (ਸੁਰਿੰਦਰ ਸਿੰਘ ਪੁਪਨੇਜਾ)-ਸੇਂਟ ਰਾਊ ਦਾਸ ਗੁਰੂਕੁਲ, ਗੋਲੂ ਕੇ ਮੋੜ ਵਿਖੇ ਬੱਚਿਆ 'ਚ ਵਿਗਿਆਨਿਕ ਰੁਚੀਆਂ ਵਿਕਸਿਤ ਕਰਨ ਲਈ ਸਕੂਲ ਪੱਧਰ 'ਤੇ ਮਾਡਲ ਪ੍ਰਦਰਸ਼ਨੀ ਲਗਾਈ ਗਈ | ਇਹ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਪ੍ਰਸੰਨਤਾ ਰਾਣੀ ਨੇ ਦੱਸਿਆ ਇਸ ਪ੍ਰਦਰਸ਼ਨੀ ਲਗਾਉਣ ਦਾ ਮਨੋਰਥ ਵਿਦਿਆਰਥੀ ਨਵੀਂ ਟੈਕਨਾਲੋਜੀ, ਆਗਾਹ ਵਧੂ ਸੋਚ ਤੇ ਸੰਸਾਰ ਪੱਧਰ ਉੱਪਰ ਪ੍ਰੈਕਟੀਕਲ ਤਕਨੀਕ ਦੀ ਸਿੱਖਿਆ ਹਾਸਿਲ ਕਰ ਸਕਣ ਦੇ ਨਾਲ-ਨਾਲ ਆਪਣੇ ਸੁਨਹਿਰੀ ਭਵਿੱਖ ਦਾ ਸੁਪਨਾ ਸਾਕਾਰ ਕਰ ਸਕਣ | ਪ੍ਰਦਰਸ਼ਨੀ 'ਚ ਬੱਚਿਆਂ ਨੇ ਸੋਲਰ ਸਿਸਟਮ, ਜਵਾਲਾਮੁਖੀ, ਚੰਦਰਯਾਨ ਬਾਰੇ ਜਾਣਕਾਰੀ, ਆਬਾਦੀ ਦਾ ਸੰਤੁਲਨ, ਡੈਮ ਕਿਸ ਤਰ੍ਹਾਂ ਕੰਮ ਕਰਦਾ ਹੈ | ਇਸ ਮੌਕੇ ਪਿ੍ੰਸੀਪਲ ਪ੍ਰਸੰਨਤਾ ਰਾਣੀ ਨੇ ਕਿਹਾ ਕਿ ਇਹੋ ਜਿਹੇ ਵਿਗਿਆਨ ਮੇਲੇ ਬੱਚਿਆਂ ਵਿਚ ਅੰਧ ਵਿਸ਼ਵਾਸ ਤੇ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦੇ ਰਸਤੇ ਵੱਲ ਲੈ ਕੇ ਜਾਂਦੇ ਹਨ | ਉਨ੍ਹਾਂ ਨੇ ਸਕੂਲ ਸਟਾਫ਼ ਵਲੋਂ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਕਰਵਾਈ ਮਿਹਨਤ ਦੀ ਖ਼ੂਬ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਲਈ ਸ਼ੁੱਭਇੱਛਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਸਰਹੱਦ ਦੇ ਨਜ਼ਦੀਕ ਖੇਤਾਂ 'ਚੋਂ 520 ਗ੍ਰਾਮ ਆਈਸ (ਨਸ਼ੀਲਾ ਪਦਾਰਥ) ਬਰਾਮਦ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ <br/>
Ad Position 24