13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਵਲੋਂ 27 ਫਰਵਰੀ ਤੱਕ ਹੜਤਾਲ 'ਤੇ ਰਹਿਣ ਦਾ ਐਲਾਨ <br/>

Ad Position 21
No active advertisement
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ | ਤਸਵੀਰ ਅਜੀਤ <br/> 22-02-2026
ਫ਼ਿਰੋਜ਼ਪੁਰ, 21 ਫਰਵਰੀ (ਰਾਕੇਸ਼ ਚਾਵਲਾ)-ਪੰਜਾਬ ਤੇ ਹਰਿਆਣਾ ਦੇ ਵਕੀਲਾਂ ਵਲੋਂ ਗਰਾਮ ਨਿਆਂਲਿਆਂ ਨੂੰ ਸਥਾਪਿਤ ਕਰਨ ਅਤੇ ਅਦਾਲਤਾਂ 'ਚ ਕਾਨੂੰਨੀ ਸੇਵਾਵਾਂ ਰਾਹੀਂ ਡਿਫੈਂਸ ਕੌਂਸਲ ਨਿਯੁਕਤ ਕਰਨ ਆਦਿ ਦੇ ਵਿਰੋਧ 'ਚ ਅੱਜ 21 ਫਰਵਰੀ ਤੋਂ 27 ਫਰਵਰੀ ਤੱਕ ਹੜਤਾਲ ਰੱਖਣ ਦਾ ਐਲਾਨ ਕੀਤਾ ਗਿਆ ਹੈ | ਪੰਜਾਬ ਤੇ ਹਰਿਆਣਾ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਤਰਫ਼ੋਂ ਦਿੱਤੇ ਸੱਦੇ 'ਤੇ ਫ਼ਿਰੋਜਪੁਰ ਦੇ ਵਕੀਲ ਵੀ ਪੂਰਨ ਹੜਤਾਲ 'ਤੇ ਜਾਣਗੇ | ਇਸ ਸੰਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ, ਉਪ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ ਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਤੇ ਸਕੱਤਰਾਂ ਦੀ ਇਕ ਅਹਿਮ ਮੀਟਿੰਗ ਬੀਤੇ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ | ਇਹ ਮੀਟਿੰਗ ਸੰਯੁਕਤ ਐਕਸ਼ਨ ਕਮੇਟੀ ਆਫ਼ ਆਲ ਬਾਰ ਐਸੋਸੀਏਸ਼ਨ ਆਫ਼ ਪੰਜਾਬ ਦੇ ਬੈਨਰ ਹੇਠ ਬੁਲਾਈ ਗਈ ਸੀ, ਜਿਸ 'ਚ ਲੀਗਲ ਏਡ ਡਿਫੈਂਸ ਕਾਉਂਸਲ ਪ੍ਰਣਾਲੀ, ਐਕਸ਼ਨ ਪਲਾਨ ਅਤੇ ਗਰਾਮੀਣ ਨਿਆਂਲਿਆਂ ਦੀ ਸਥਾਪਨਾ ਨਾਲ ਜੁੜੇ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਮੀਟਿੰਗ ਦੌਰਾਨ ਸਾਰੇ ਮਸਲਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਹਾਊਸ ਨੇ ਗ੍ਰੀਵੈਂਸ ਰੀਡਰੈਸਲ ਕਮੇਟੀ ਦੇ ਗੈਰ-ਜਵਾਬਦੇਹ ਰਵੱਈਏ 'ਤੇ ਗਹਿਰਾ ਦੁੱਖ ਤੇ ਨਾਰਾਜ਼ਗੀ ਜਤਾਈ | ਬਾਰ ਐਸੋਸੀਏਸ਼ਨਾਂ ਵਲੋਂ ਪਹਿਲਾਂ ਦਿੱਤੀਆਂ ਗਈਆਂ ਪ੍ਰਤੀਨਿਧੀਤਾਵਾਂ 'ਤੇ ਕੋਈ ਸੰਤੋਸ਼ਜਨਕ ਕਾਰਵਾਈ ਨਾ ਹੋਣ ਅਤੇ ਮੀਟਿੰਗਾਂ ਦੇ ਦੇਰੀ ਨਾਲ ਬੁਲਾਏ ਜਾਣ ਨੂੰ ਵਕੀਲ ਭਾਈਚਾਰੇ ਦੀ ਅਣਦੇਖੀ ਕਰਾਰ ਦਿੱਤਾ ਗਿਆ | ਪ੍ਰਧਾਨਾਂ ਨੇ ਕਿਹਾ ਕਿ ਬਿਨਾਂ ਵਕੀਲਾਂ ਨਾਲ ਸੰਪਰਕ ਕੀਤੇ ਤੇ ਉਨ੍ਹਾਂ ਦੇ ਮਸਲਿਆਂ ਨੂੰ ਸਮਝੇ ਬਿਨਾਂ ਬਚਾਅ ਪ੍ਰਣਾਲੀ ਤੇ ਹੋਰ ਯੋਜਨਾਵਾਂ ਨੂੰ ਲਾਗੂ ਕਰਨਾ ਅਨਉਚਿੱਤ ਤੇ ਗ਼ਲਤ ਹੈ | ਇਸ ਕਾਰਨ ਸੂਬੇ ਭਰ ਦੇ ਵਕੀਲ ਖ਼ੁਦ ਨੂੰ ਮਾਨਸਿਕ ਅਤੇ ਪੇਸ਼ੇਵਰ ਤੌਰ 'ਤੇ ਪ੍ਰੇਸ਼ਾਨ ਮਹਿਸੂਸ ਕਰ ਰਹੇ ਹਨ | ਪ੍ਰਧਾਨ ਲਵਜੀਤ ਪਾਲ ਟੁਰਨਾ ਨੇ ਅੱਗੇ ਦੱਸਿਆ ਕਿ ਮਤੇ ਅਨੁਸਾਰ 21 ਫਰਵਰੀ ਤੋਂ 27 ਫਰਵਰੀ 2026 ਤੱਕ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਵਲੋਂ ਸਖ਼ਤ ਹੜਤਾਲ ('ਨੋ ਵਰਕ ਡੇ') ਕੀਤੀ ਜਾਵੇਗੀ | ਇਸ ਦੌਰਾਨ ਨੈਸ਼ਨਲ ਲੋਕ ਅਦਾਲਤ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ | ਅਦਾਲਤਾਂ ਵਿਚ ਲੀਗਲ ਏਡ ਡਿਫੈਂਸ ਕਾਉਂਸਲਾਂ ਦੀ ਐਂਟਰੀ 'ਤੇ ਪੂਰੀ ਪਾਬੰਦੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਆਦਰਸ਼ ਨਗਰ 'ਚ ਪਾਣੀ ਦਾ ਸੰਕਟ-ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ 'ਚ ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਡਾਕੂਮੈਂਟਰੀ ਦਿਖਾਈ <br/>
Ad Position 24