ਵਿਰਾਸਤ-ਏ-ਕੌਮ ਗਤਕਾ ਅਕੈਡਮੀ ਦੀ ਵਿਦਿਆਰਥਣ ਨੇ ਸੋਨ ਤਗਮਾ ਕੀਤਾ ਪ੍ਰਾਪਤ <br/>
ਜ਼ੀਰਾ, 21 ਫਰਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਵਿਰਾਸਤ ਏ ਕੌਮ ਫ਼ਾਉਂਡੇਸ਼ਨ ਦਸਤਾਰ ਗਤਕਾ ਗੁਰਮਤਿ ਸੰਗੀਤ ਅਕੈਡਮੀ ਦੀ ਵਿਦਿਆਰਥਣ ਨਵਦੀਪ ਕੌਰ ਨੇ ਗਤਕੇਬਾਜ਼ੀ ਦੇ ਮੁਕਾਬਲਿਆਂ ਵਿਚ ਸੋਨ ਤਗਮਾ ਪ੍ਰਾਪਤ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗੀਤਕ ਅਕੈਡਮੀ ਦੇ ਚੇਅਰਮੈਨ ਉਸਤਾਦ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਖ਼ਾਲਸਾ ਕਾਲਜ ਫ਼ਾਰ ਵੋਮੈਨ ਸਿਧਵਾਂ ਖ਼ੁਰਦ ਲੁਧਿਆਣਾ ਵਿਖੇ ਇੰਟਰ ਕਾਲਜ ਗਤਕਾ ਮੁਕਾਬਲੇ ਕਰਵਾਏ ਗਏ ਸਨ | ਜਿਨ੍ਹਾਂ ਵਿਚ ਨੌਂ ਟੀਮਾਂ ਨੇ ਹਿੱਸਾ ਲਿਆ ਸੀ | ਇਹਨਾਂ ਮੁਕਾਬਲਿਆਂ ਵਿਚ ਅਕੈਡਮੀ ਦੀ ਖਿਡਾਰਨ ਨਵਦੀਪ ਕੌਰ ਪੁੱਤਰੀ ਮਨਜੀਤ ਸਿੰਘ ਪ
22-02-2026