13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹਲਕਾ ਦਿਹਾਤੀ 'ਚ 24 ਦੀ ਰੈਲੀ 'ਚ ਯੂਥ ਵਰਗ ਦੀ ਹੋਏਗੀ ਅਹਿਮ ਭੂਮਿਕਾ-ਯੂਥ ਆਗੂ <br/>

Ad Position 21
No active advertisement
ਸੁਰਿੰਦਰ ਸਿੰਘ ਬੱਬੂ ਮੈਂਬਰ ਕੋਰ ਕਮੇਟੀ, ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪੈੱ੍ਰਸ ਸਕੱਤਰ, ਡਾ. ਗੁਰਸੇਵਕ ਸਿੰਘ ਪ੍ਰਧਾਨ ਬੀ. ਸੀ. ਵਿੰਗ ਸਰਕਲ ਸ਼ੇਰ ਖ਼ਾਂ, ਅਮਨਦੀਪ ਸਿੰਘ ਮੰਪੀ ਯੂਥ ਆਗੂ | ਅਜੀਤ ਤਸਵੀਰ <br/> 22-02-2026
ਕੁੱਲਗੜ੍ਹੀ, 21 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 24 ਫਰਵਰੀ ਨੂੰ ਸਵੇਰੇ 11 ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜਗਿੰਦਰ ਸਿੰਘ ਜਿੰਦੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ 'ਚ ਕੀਤੀ ਜਾਣ ਵਾਲੀ ਰੈਲੀ 'ਚ ਯੂਥ ਵਰਗ ਦੀ ਅਹਿਮ ਭੂਮਿਕਾ ਹੋਏਗੀ | ਇਹ ਪ੍ਰਗਟਾਵਾ ਯੂਥ ਆਗੂ ਸੁਰਿੰਦਰ ਸਿੰਘ ਬੱਬੂ ਮੈਂਬਰ ਕੋਰ ਕਮੇਟੀ, ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪੈੱ੍ਰਸ ਸਕੱਤਰ, ਡਾ. ਗੁਰਸੇਵਕ ਸਿੰਘ ਹਰੀਪੁਰੀਆ ਪ੍ਰਧਾਨ ਬੀ. ਸੀ. ਵਿੰਗ ਸਰਕਲ ਸ਼ੇਰ ਖਾਂ ਤੇ ਅਮਨਦੀਪ ਸਿੰਘ ਮੰਪੀ ਯੂਥ ਆਗੂ ਨੇ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਲਈ ਹਲਕੇ ਦੇ ਵੋਟਰਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਜਿਸ ਤੋਂ ਸਾਫ਼ ਵਿਖਾਈ ਦੇ ਰਿਹਾ ਹੈ ਇਸ ਰੈਲੀ 'ਚ ਇਤਿਹਾਸਕ ਇਕੱਠ ਹੋਏਗਾ | ਉਕਤ ਯੂਥ ਆਗੂਆਂ ਦਾਅਵਾ ਕੀਤਾ ਕਿ ਜੋ ਸਹੂਲਤਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦੀ ਸਰਕਾਰ ਸਮੇਂ ਦਿੱਤੀਆਂ ਗਈਆਂ | ਉਹ ਕਿਸੇ ਵੀ ਹੋਰ ਪਾਰਟੀ ਤੋਂ ਨਹੀਂ ਦਿੱਤੀਆਂ ਗਈਆਂ | ਇਸ ਲਈ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਆਉਣ ਵਾਲੇ ਸਮੇਂ 'ਚ ਪਾਰਟੀ ਦੀਆਂ ਨੀਤੀਆਂ ਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਬਾਰੇ ਵਿਚਾਰ ਰੱਖੇਗੀ | ਰੈਲੀ 'ਚ ਹੋਣ ਵਾਲਾ ਭਾਰੀ ਇਕੱਠ 2027 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬਣੇਗਾ | ਉਨ੍ਹਾਂ ਪਾਰਟੀ ਨਾਲ ਸੰਬੰਧਿਤ ਹਲਕੇ ਦੇ ਲੋਕਾਂ ਅਪੀਲ ਕੀਤੀ ਕਿ ਇਸ ਰੈਲੀ 'ਚ ਵੱਡੀ ਗਿਣਤੀ 'ਚ ਹਾਜ਼ਰੀ ਭਰ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣੋ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਲੜਕੀਆਂ ਦੇ ਸਕੂਲ ਦੇ ਬਾਹਰ ਡੀ. ਐੱਸ. ਪੀ. ਵਲੋਂ ਨਾਕੇਬੰਦੀ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 24 ਦੀ ਫ਼ਿਰੋਜ਼ਪੁਰ ਰੈਲੀ ਸੰਬੰਧੀ ਵਰਕਰਾਂ 'ਚ ਭਾਰੀ ਉਤਸ਼ਾਹ <br/>
Ad Position 24