ਤਲਵੰਡੀ ਭਾਈ, 22 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਸਥਾਨਕ ਕਿ੍ਸ਼ਨਾ ਨਗਰ ਵਿਖੇ ਸਥਿਤ ਸਵਾਮੀ ਤੁਰੀਆ ਨੰਦ ਸਤਿਸੰਗ ਸੇਵਾ ਆਸ਼ਰਮ ਵਿਖੇ ਸਾਲਾਨਾ ਦੋ ਦਿਨਾਂ ਮਹਾਂ ਉਤਸਵ ਕਰਵਾਇਆ, ਜਿਸ ਦੌਰਾਨ ਸਵਾਮੀ ਤੁਰੀਆ ਨੰਦ ਜੀ ਸਤਿਸੰਗ ਸੇਵਾ ਆਸ਼ਰਮ ਸਹਾਰਨਪੁਰ ਦੇ ਗੱਦੀਨਸ਼ੀਨ ਸਵਾਮੀ ਵਿਵੇਕਾ ਨੰਦ ਗਿਰੀ ਨੇ ਸੰਗਤਾਂ ਨੂੰ ਪ੍ਰਵਚਨ ਸੁਣਾਉਂਦਿਆਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹੋਏ ਭਗਤਾਂ, ਗੁਰੂਆਂ, ਰਿਸ਼ੀਆਂ, ਮੁਨੀਆਂ ਦੀ ਬਾਣੀ ਤੋਂ ਸੇਧ ਲੈ ਕੇ ਜੀਵਨ ਬਤੀਤ ਕਰਨ ਦੀ ਪੇ੍ਰਰਨਾ ਦਿੱਤੀ | ਉਨ੍ਹਾਂ ਨਸ਼ਿਆਂ, ਮਾਦਾ ਭਰੂਣ ਹੱਤਿਆ, ਦਾਜ, ਵਿਖਾਵੇਬਾਜ਼ੀ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਲਾਂਬੇ ਰਹਿ ਕੇ ਕਿ੍ਤ ਕਰਦੇ ਹੋਏ ਸਾਦਾ ਜੀਵਨ ਬਤੀਤ ਕਰਨ ਦਾ ਸੱਦਾ ਦਿੱਤਾ | ਇਸ ਸਮੇਂ ਉਨ੍ਹਾਂ ਕਿਹਾ ਕਿ ਅਜੋਕੇ ਮਾਇਆਵਾਦੀ ਯੁੱਗ ਦੌਰਾਨ ਮਨੁੱਖ ਵਧ ਰਹੀ ਲਾਲਸਾ ਉਸ ਦੇ ਅਸਲ ਸਕੂਨ ਨੂੰ ਖ਼ਤਮ ਕਰ ਰਹੀ ਹੈ | ਇਸ ਮੌਕੇ ਵੱਖ ਵੱਖ ਭਜਨ ਮੰਡਲੀਆਂ ਨੇ ਭਜਨ ਗਾਇਣ ਕੀਤੇ ਅਤੇ ਹਵਨ ਯੱਗ ਵੀ ਕੀਤਾ | ਸਮਾਗਮਾਂ ਦੌਰਾਨ ਓਮ ਪ੍ਰਕਾਸ਼ ਅਰੋੜਾ ਪ੍ਰਧਾਨ ਸਵਾਮੀ ਤੁਰੀਆ ਨੰਦ ਟਰੱਸਟ, ਮਹਿੰਦਰ ਪਾਲ ਢਲ ਉਪ ਪ੍ਰਧਾਨ, ਪ੍ਰਵੀਨ ਵਧਾਵਨ ਸੈਕਟਰੀ , ਸੁਭਾਸ਼ ਮਲਹੋਤਰਾ ਸੈਕਟਰੀ, ਅਮਿਤ ਵੱਤਾ ਕੈਸ਼ੀਅਰ, ਸੁਦਰਸ਼ਨ ਬਜਾਜ, ਪੁਸ਼ਪਿੰਦਰ ਚੌਧਰੀ, ਰਾਮ ਕੁਮਾਰ ਫ਼ੌਜੀ, ਤਿਲਕ ਰਾਜ ਸਾਂਡਲ, ਦਰਸ਼ਨ ਲਾਲ ਸਾਂਡਲ, ਮੰਗਤ ਰਾਮ ਸਾਂਡਲ,ਰਾਮ ਸਰੂਪ ਰਾਮਾਂ, ਰਾਜਿੰਦਰ ਖੁੱਲਰ, ਬਲਵਿੰਦਰ ਸਿੰਘ ਢੱਲ, ਰਾਜੂ ਵੱਤਾ, ਕੁਲਵੰਤ ਸਾਂਡਲ, ਪੰਮਾ ਸਾਂਡਲ, ਤਰਸੇਮ ਢੱਲ ਆਦਿ ਪ੍ਰਬੰਧਕਾਂ ਤੋਂ ਇਲਾਵਾ ਅਮਰਦੀਪ ਸਿੰਘ ਆਸ਼ੂ ਬੰਗੜ ਹਲਕਾ ਇੰਚਾਰਜ ਕਾਂਗਰਸ, ਰੋਹਿਤ ਗਿੱਲ ਸਪੁੱਤਰ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ, ਜਥੇ: ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਰਸੇਮ ਵੱਤਾ, ਹੋਰ ਸਥਾਨਿਕ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |