14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਫ਼ਿਰੋਜ਼ਪੁਰ ਪੁਲਿਸ ਵਲੋਂ ਗੁੰਮ ਹੋਏ 72 ਮੋਬਾਈਲ ਫ਼ੋਨ ਅਸਲ ਮਾਲਕਾਂ ਦੇ ਕੀਤੇ ਸਪੁਰਦ

Ad Position 21
No active advertisement
ਅਜੀਤ ਡੈਸਕ 24-02-2026
ਫ਼ਿਰੋਜ਼ਪੁਰ, 23 ਫਰਵਰੀ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਵਲੋਂ ਗੁੰਮ ਹੋਏ ਮੋਬਾਈਲ ਫੋਨਾਂ ਦੀ ਬਰਾਮਦਗੀ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਹੋਰ 72 ਮੋਬਾਈਲ ਫ਼ੋਨ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਗਏ | ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ ਸਥਾਨਕ ਧਰਮਵੀਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਆਧੁਨਿਕ ਤਕਨੀਕ ਤੇ ਸੀ. ਈ. ਆਈ. ਆਰ. ਪੋਰਟਲ ਦੀ ਮਦਦ ਨਾਲ ਸੰਭਵ ਹੋਈ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ 'ਚ ਮੋਬਾਈਲ ਫ਼ੋਨ ਹਰ ਵਿਅਕਤੀ ਦੀ ਰੋਜ਼ਮਰਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ | ਮੋਬਾਈਲ ਫ਼ੋਨ ਗੁੰਮ ਹੋਣ ਦੀ ਸੂਰਤ 'ਚ ਵਿਅਕਤੀ ਨੂੰ ਨਾ ਸਿਰਫ਼ ਵਿੱਤੀ ਨੁਕਸਾਨ, ਸਗੋਂ ਨਿੱਜੀ ਡਾਟਾ ਦੇ ਦੁਰ ਉਪਯੋਗ ਦੀ ਚਿੰਤਾ ਵੀ ਘੇਰ ਲੈਂਦੀ ਹੈ | ਇਸ ਗੰਭੀਰ ਮਸਲੇ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਪੁਲਿਸ ਵਲੋਂ ਸਾਂਝ ਕੇਂਦਰਾਂ 'ਤੇ ਦਰਜ ਹੋਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਮੁਹਿੰਮ ਚਲਾਈ ਗਈ | ਉਨ੍ਹਾਂ ਕਿਹਾ ਕਿ ਇਸ ਅਭਿਆਨ ਦੀ ਜ਼ਿੰਮੇਵਾਰੀ ਆਈ. ਟੀ. ਸੈੱਲ, ਡੀ. ਪੀ. ਓ. ਫ਼ਿਰੋਜ਼ਪੁਰ ਤੇ ਸਪੈਸ਼ਲ ਬਰਾਂਚ ਦੀ ਟੀਮ ਵਲੋਂ ਨਿਭਾਈ ਗਈ | ਟੀਮ ਦੀ ਲਗਾਤਾਰ ਮਿਹਨਤ ਤੇ ਤਕਨੀਕੀ ਨਿਗਰਾਨੀ ਸਦਕਾ ਸਫਲਤਾਪੂਰਵਕ ਟਰੇਸ ਕੀਤੇ ਗਏ 72 ਮੋਬਾਈਲ ਫ਼ੋਨ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਸਲ ਮਾਲਕਾਂ ਦੀ ਸ਼ਨਾਖ਼ਤ ਕਰਨ ਉਪਰੰਤ ਉਨ੍ਹਾਂ ਦੇ ਹਵਾਲੇ ਕੀਤੇ ਗਏ | ਆਪਣੇ ਗੁੰਮ ਹੋਏ ਮੋਬਾਈਲ ਵਾਪਸ ਮਿਲਣ 'ਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ ਤੇ ਆਉਣ ਵਾਲੇ ਸਮੇਂ 'ਚ ਟਰੇਸ ਹੋਣ ਵਾਲੇ ਹੋਰ ਮੋਬਾਈਲ ਫ਼ੋਨ ਵੀ ਪੂਰੀ ਤਸਦੀਕ ਉਪਰੰਤ ਮਾਲਕਾਂ ਨੂੰ ਸੌਂਪੇ ਜਾਣਗੇ | ਜ਼ਿਲ੍ਹਾ ਪੁਲਿਸ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਲਾਵਾਰਸ ਹਾਲਤ ਵਿਚ ਮੋਬਾਈਲ ਫ਼ੋਨ ਮਿਲਦਾ ਹੈ ਤਾਂ ਉਹ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਨਜ਼ਦੀਕੀ ਪੁਲਿਸ ਥਾਣੇ 'ਚ ਜਮ੍ਹਾ ਕਰਵਾਏ ਤਾਂ ਜੋ ਅਸਲ ਮਾਲਕ ਤੱਕ ਪਹੁੰਚਾਇਆ ਜਾ ਸਕੇ | ਇਸ ਮੌਕੇ ਡੀ. ਐੱਸ. ਪੀ. ਡੀ. ਬਰਜਿੰਦਰ ਸਿੰਘ ਸਰਾਂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਈ-ਸਿਗਰਟ, ਵੇਪਸ ਜਾਂ ਹੋਰ ਹਾਨੀਕਾਰਕ ਰਸਾਇਣ ਉਪਕਰਨਾਂ ਨੂੰ ਸਟੋਰ ਕਰਨ 'ਤੇ ਪਾਬੰਦੀ <br/> ਅਗਲੀ ਖ਼ਬਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡੀ. ਐੱਸ. ਪੀ. ਦਫ਼ਤਰ ਵਿਖੇ ਲਾਇਆ ਧਰਨਾ
Ad Position 24