18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਵਲੋਂ ਮੋਟਾਪਾ ਮੁਕਤ ਪੰਜਾਬ ਮੁਹਿੰਮ ਦਾ ਫ਼ਿਰੋਜ਼ਪੁਰ ਵਿਖੇ ਸਫਲ ਪ੍ਰਬੰਧ

Ad Position 21
No active advertisement
ਅਜੀਤ ਡੈਸਕ 24-02-2026
ਆਲਮਗੀਰ, 23 ਫਰਵਰੀ (ਜਰਨੈਲ ਸਿੰਘ ਪੱਟੀ)-ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਲੁਧਿਆਣਾ ਵਲੋਂ ਮੋਟਾਪੇ ਦੀ ਸਮੱਸਿਆ ਸੰਬੰਧੀ ਵਿਸ਼ੇਸ਼ ਜਾਗਰੂਕਤਾ ਟਾਕ ਸ਼ੋਅ ਦਾ ਪ੍ਰਬੰਧ ਕੀਤਾ, ਜਿਸ 'ਚ ਕਰੀਬ 150 ਤੋਂ ਵੱਧ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਿਹਤ ਪ੍ਰਤੀ ਜਾਗਰੂਕ ਲੋਕਾਂ ਨੇ ਸ਼ਮੂਲੀਅਤ ਕੀਤੀ | ਪ੍ਰੋਗਰਾਮ ਦੌਰਾਨ ਲੋਕਾਂ ਵਿਚ ਮੋਟਾਪੇ ਬਾਰੇ ਜਾਣਨ ਦੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਡਾਇਰੈਕਟਰ ਲੈਪ੍ਰੋਸਕੋਪੀ ਤੇ ਬੈਰੀਆਟਿ੍ਕ ਸਰਜਰੀ ਡਾ. ਹਰਪ੍ਰੀਤ ਸਿੰਘ ਜੌਲੀ ਨੇ ਮੋਟਾਪੇ ਨੂੰ 'ਚੁੱਪ ਚਾਪ ਵਧਦੀ ਬਿਮਾਰੀ' ਕਰਾਰ ਦਿੰਦਿਆਂ ਕਿਹਾ ਕਿ ਆਧੁਨਿਕ ਜੀਵਨਸ਼ੈਲੀ, ਗਲਤ ਖਾਣ-ਪੀਣ ਦੀ ਆਦਤ ਤੇ ਘੱਟ ਸਰੀਰਕ ਕਿਰਿਆਸ਼ੀਲਤਾ ਇਸ ਦਾ ਮੁੱਖ ਕਾਰਨ ਹਨ | ਉਨ੍ਹਾਂ ਨੇ ਦੱਸਿਆ ਕਿ ਮੋਟਾਪਾ ਸਿਰਫ਼ ਸਰੀਰਕ ਦਿੱਖ ਨੂੰ ਪ੍ਰਭਾਵਿਤ ਨਹੀਂ ਕਰਦਾ, ਸਗੋਂ ਇਹ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਜੋੜਾਂ ਦੇ ਦਰਦ ਤੇ ਸਲੀਪ ਐਪਨੀਆ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ | ਡਾ. ਜੌਲੀ ਨੇ ਬੈਰੀਆਟਿ੍ਕ ਸਰਜਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਇਕ ਸੁਰੱਖਿਅਤ ਤੇ ਵਿਗਿਆਨਕ ਤਰੀਕਾ ਹੈ, ਜਿਸ ਨਾਲ ਮਰੀਜ਼ ਆਪਣਾ ਵਜ਼ਨ ਸਥਿਰ ਤੇ ਲੰਬੇ ਸਮੇਂ ਲਈ ਘਟਾ ਸਕਦੇ ਹਨ | ਉਨ੍ਹਾਂ ਨੇ ਦੱਸਿਆ ਕਿ ਸਰਜਰੀ ਦੇ ਨਾਲ ਸਹੀ ਡਾਈਟ ਪਲਾਨ ਅਤੇ ਨਿਯਮਿਤ ਫਾਲੋਅੱਪ ਬਹੁਤ ਜ਼ਰੂਰੀ ਹਨ | ਹਰ ਮਰੀਜ਼ ਦੀ ਹਾਲਤ ਦੇ ਅਨੁਸਾਰ ਇਲਾਜ ਦੀ ਯੋਜਨਾ ਬਣਾਈ ਜਾਂਦੀ ਹੈ | ਪ੍ਰੋਗਰਾਮ ਦੌਰਾਨ ਲਾਈਵ ਪ੍ਰਸ਼ਨ-ਉੱਤਰ ਸੈਸ਼ਨ ਵੀ ਰੱਖਿਆ ਗਿਆ, ਜਿਸ 'ਚ ਮਰੀਜ਼ਾਂ ਨੇ ਖੁੱਲ੍ਹ ਕੇ ਆਪਣੇ ਸਵਾਲ ਪੁੱਛੇ | ਇਸ ਮੌਕੇ ਹਸਪਤਾਲ ਪ੍ਰਬੰਧਨ ਵਲੋਂ ਕਿਹਾ ਗਿਆ ਕਿ ਮੋਟਾਪਾ ਇਕ ਗੰਭੀਰ ਸਿਹਤ ਸਮੱਸਿਆ ਹੈ, ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾਣਾ ਚਾਹੀਦਾ | ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਸਹੀ ਜਾਣਕਾਰੀ ਦੇਣਾ ਹਸਪਤਾਲ ਦਾ ਮੁੱਖ ਉਦੇਸ਼ ਹੈ | ਟਾਕ ਸ਼ੋਅ ਦੌਰਾਨ 150 ਤੋਂ ਵੱਧ ਮਰੀਜ਼ਾਂ ਦੀ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਰੀਅਲ ਡਰੀਮਜ਼ ਅਕੈਡਮੀ 'ਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ <br/> ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਕਾਬੂ
Ad Position 24