19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਿਵਲ ਹਸਪਤਾਲ ਵਿਖੇ ਔਰਤਾਂ ਦਾ ਮੈਡੀਕਲ ਕੈਂਪ ਲਾਇਆ

Ad Position 21
No active advertisement
ਅਜੀਤ ਡੈਸਕ 24-02-2026
ਮਮਦੋਟ, 23 ਫਰਵਰੀ (ਸੁਖਦੇਵ ਸਿੰਘ ਸੰਗਮ)-ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਹੁਕਮਾਂ ਤਹਿਤ ਐੱਸ. ਐਮ. ਓ. ਮਮਦੋਟ ਡਾ. ਰੇਖਾ ਭੱਟੀ ਦੀ ਅਗਵਾਈ 'ਚ ਸਿਵਲ ਹਸਪਤਾਲ ਮਮਦੋਟ ਵਿਖੇ ਗਰਭਵਤੀ ਔਰਤਾਂ ਦਾ ਮੈਡੀਕਲ ਚੈੱਕਅਪ ਕੈਂਪ ਲਾਇਆ | ਡਾ. ਰੇਖਾ ਭੱਟੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਣ ਯੋਜਨਾਂ ਤਹਿਤ ਲਾਏ ਕੈਂਪ ਦਾ ਮਕਸਦ ਗਰਭਵਤੀ ਔਰਤਾਂ ਦੀ ਸਮੇਂ-ਸਮੇਂ 'ਤੇ ਦੇਖਭਾਲ ਕਰਕੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਔਰਤਾਂ ਦੀ ਜ਼ਰੂਰੀ ਜਾਂਚ ਕੀਤੀ ਗਈ ਤੇ ਪਾਲਨ ਪੋਸ਼ਣ ਸੰਬੰਧੀ ਸੁਚੱਜੀ ਸਲਾਹ ਦਿੱਤੀ ਗਈ | ਕੈਂਪ 'ਚ ਔਰਤਾਂ ਦੇ ਜ਼ਰੂਰੀ ਟੈੱਸਟ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਬਲਾਕ ਐਜੂਕੇਸ਼ਨ ਅਮਨ ਕੰਬੋਜ ਨੇ ਹਰੀਆਂ ਤਾਜ਼ੀਆਂ ਸਬਜ਼ੀਆਂ, ਮੌਸਮੀ ਫਲ, ਦੁੱਧ ਅਤੇ ਸਹੀ ਖ਼ੁਰਾਕ ਲੈਣ ਦੀ ਔਰਤਾਂ ਨੂੰ ਸਲਾਹ ਦਿੱਤੀ | ਇਸ ਦੌਰਾਨ ਕਮਿਊਨਿਟੀ ਹੈਲਥ ਅਫ਼ਸਰ ਪਰਮਿੰਦਰ ਕੌਰ, ਸਟਾਫ਼ ਨਰਸ ਸੋਨੂੰ ਸਹੋਤਾ ਤੇ ਰਾਜਵਿੰਦਰ ਕੌਰ ਮੌਜੂਦ ਸਨ | ਹਸਪਤਾਲ ਪ੍ਰਸ਼ਾਸਨ ਦੁਆਰਾ ਔਰਤਾਂ ਨੂੰ ਫਲ ਵੀ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੰਡੀ ਬੋਰਡ ਵਲੋਂ ਸਬਜ਼ੀ ਮੰਡੀ 'ਚ ਨਾਜਾਇਜ਼ ਕਬਜ਼ਿਆਂ 'ਤੇ ਵੱਡਾ ਐਕਸ਼ਨ ਅਗਲੀ ਖ਼ਬਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਮਮਦੋਟ 'ਚੋਂ ਲੰਘਦਾ ਨਿਕਾਸੀ ਨਾਲਾ
Ad Position 24