19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਿਮਾਰੀਆਂ ਨੂੰ ਸੱਦਾ ਦੇ ਰਿਹਾ ਮਮਦੋਟ 'ਚੋਂ ਲੰਘਦਾ ਨਿਕਾਸੀ ਨਾਲਾ

Ad Position 21
No active advertisement
ਅਜੀਤ ਡੈਸਕ 24-02-2026
ਮਮਦੋਟ, 23 ਫਰਵਰੀ (ਰਾਜਿੰਦਰ ਸਿੰਘ ਹਾਂਡਾ)-ਕਸਬਾ ਮਮਦੋਟ 'ਚੋਂ ਲੰਘਦੇ ਨਿਕਾਸੀ ਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਸਫ਼ਾਈ ਨਾ ਹੋਣ ਕਾਰਨ ਇਹ ਨਾਲਾ ਡੱਬ, ਘਾਹ ਫੂਸ ਤੇ ਗੰਦਗੀ ਨਾਲ ਨੱਕੋਂ ਨੱਕ ਭਰਿਆ ਪਿਆ ਹੈ ਪਰ ਇਸ ਨਿਕਾਸੀ ਨਾਲੇ ਦੀ ਸਫ਼ਾਈ ਵੱਲ ਪਿਛਲੇ 4-5 ਸਾਲ ਤੋਂ ਸਰਕਾਰ ਜਾਂ ਕਿਸੇ ਵੀ ਜ਼ਿੰਮੇਵਾਰੀ ਅਧਿਕਾਰੀ ਦਾ ਧਿਆਨ ਨਹੀਂ ਗਿਆ | ਇਸ ਨਿਕਾਸੀ ਨਾਲੇ 'ਚ ਉੱਘੀ ਡੱਬ, ਘਾਹ ਬੂਟੀ ਤੇ ਲੋਕਾਂ ਵਲੋਂ ਇਸ ਵਿਚ ਸੁੱਟੇ ਕੂੜਾ ਕਰਕਟ ਅਤੇ ਪੋਲੀਥੀਨ ਲਿਫ਼ਾਫ਼ਿਆਂ ਦੀ ਗੰਦਗੀ ਕਾਰਨ ਇਸ ਦੇ ਦੋਵਾਂ ਕਿਨਾਰਿਆਂ ਦੇ ਨਾਲ ਦੀ ਆਬਾਦੀ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ | ਗਰਮੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਇਸ ਨਿਕਾਸੀ ਨਾਲੇ ਦੀ ਗੰਦਗੀ ਕਾਰਨ ਪੈਦਾ ਹੋਏ ਮੱਖੀਆਂ, ਮੱਛਰਾਂ ਤੇ ਹੋਰ ਕੀੜੇ ਮਕੌੜਿਆਂ ਤੋਂ ਲੋਕ ਕਾਫ਼ੀ ਪ੍ਰੇਸ਼ਾਨ ਹਨ | ਗੰਦਗੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਮਲੇਰੀਆਂ, ਚਿਕਨ ਗੁਣੀਆਂ, ਦਸਤ ਉਲਟੀਆਂ ਤੇ ਹੋਰ ਬਿਮਾਰੀਆਂ ਸੰਬੰਧੀ ਜਾਗਰੂਕਤਾ ਮੁਹਿੰਮ ਚਲਾ ਰਹੇ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਹਲਕਾ ਵਿਧਾਇਕ ਤੇ ਸਰਕਾਰ ਦਾ ਇਸ ਨਾਲੇ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਜਾ ਰਿਹਾ | ਇਸ ਨਾਲੇ ਦੀ ਸਫ਼ਾਈ ਨਾ ਹੋਣ ਸੰਬੰਧੀ ਜਦੋਂ ਨਗਰ ਪੰਚਾਇਤ ਮਮਦੋਟ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆਂ ਕਿ ਇਹ ਨਿਕਾਸੀ ਨਾਲਾ ਡਰੇਨ ਵਿਭਾਗ ਦੇ ਅਧੀਨ ਆਉਂਦਾ ਹੈ, ਇਸ ਦੀ ਸਫ਼ਾਈ ਦੀ ਜ਼ਿੰਮੇਵਾਰੀ ਡਰੇਨ ਵਿਭਾਗ ਦੀ ਹੈ, ਨਗਰ ਪੰਚਾਇਤ ਵਲੋਂ ਇਕ ਵਾਰ ਸਿੰਚਾਈ ਵਿਭਾਗ ਨੂੰ ਇਸ ਨਾਲੇ ਦੀ ਸਫ਼ਾਈ ਕਰਵਾਉਣ ਲਈ ਕੋਈ ਚਾਰ ਲੱਖ ਪੰਜਾਹ ਹਜ਼ਾਰ ਰੁਪਏ ਦੀ ਰਕਮ ਵੀ ਦਿੱਤੀ ਗਈ ਸੀ, ਜਿਸ 'ਚੋਂ ਅੰਦਾਜ਼ਨ ਇਕ ਲੱਖ ਰੁਪਏ ਖ਼ਰਚ ਕੇ ਮਾੜੀ ਮੋਟੀ ਸਫ਼ਾਈ ਕਰਵਾਉਣ ਤੋਂ ਬਾਅਦ ਡਰੇਨ ਵਿਭਾਗ ਨੇ ਬਾਕੀ ਰਕਮ ਨਗਰ ਪੰਚਾਇਤ ਮਮਦੋਟ ਨੂੰ ਵਾਪਸ ਕਰ ਦਿੱਤੀ ਸੀ, ਜਿਸ ਤੋਂ ਬਾਅਦ ਇਸ ਦੀ ਸਫ਼ਾਈ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਇਸ ਨਿਕਾਸੀ ਨਾਲੇ ਦੇ ਕਿਨਾਰਿਆਂ 'ਤੇ ਹੋਏ ਨਾਜਾਇਜ਼ ਕਬਜ਼ੇ ਇਸ ਦੀ ਸਫ਼ਾਈ ਵਿਚ ਮੁੱਖ ਅੜਿੱਕਾ ਬਣੇ ਹੋਏ ਹਨ | ਕਸਬਾ ਵਾਸੀਆਂ ਨੇ ਇਸ ਗੰਦੇ ਨਿਕਾਸੀ ਨਾਲੇ ਦੀ ਤੁਰੰਤ ਸਫ਼ਾਈ ਕਰਵਾ ਕੇ ਉਨ੍ਹਾਂ ਨੂੰ ਗੰਦਗੀ ਤੇ ਮੱਛਰ ਮੱਖੀਆਂ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਔਰਤਾਂ ਦਾ ਮੈਡੀਕਲ ਕੈਂਪ ਲਾਇਆ ਅਗਲੀ ਖ਼ਬਰ ਕਾਂਗਰਸ ਨੇ ਮਨਰੇਗਾ ਬਚਾਓ ਰੈਲੀ ਨੂੰ ਸਫਲ ਬਣਾਉਣ ਲਈ ਕੀਤੀ ਅਹਿਮ ਮੀਟਿੰਗ
Ad Position 24