ਨਹਿਰ 'ਚ ਡੁੱਬਣ ਕਾਰਨ ਵਿਅਕਤੀ ਦੀ ਮੌਤ
ਅਜੀਤ ਡੈਸਕ
27-02-2026
ਮਮਦੋਟ, 26 ਫ਼ਰਵਰੀ (ਰਾਜਿੰਦਰ ਸਿੰਘ ਹਾਂਡਾ)-ਲੱਖੋਂ ਕੇ ਬਹਿਰਾਮ ਦੇ ਨਜ਼ਦੀਕੀ ਪਿੰਡ ਬਾਬਾ ਜੀਵਨ ਸਿੰਘ ਨਗਰ (ਕਾਲੋਨੀ) ਦੇ ਕੋਲੋਂ ਲੰਘਦੀ ਨਹਿਰ 'ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬਾਬਾ ਜੀਵਨ ਸਿੰਘ ਨਗਰ ਦਾ ਰਹਿਣ ਵਾਲਾ ਟੇਕ ਸਿੰਘ ਘਰ ਤੋਂ ਮਜ਼ਦੂਰੀ ਲਈ ਗਿਆ ਸੀ ਪਰ ਘਰ ਨਹੀਂ ਪਰਤਿਆ | ਅੱਜ ਸਵੇਰ ਵੇਲੇ ਪਸ਼ੂਆਂ ਦਾ ਚਾਰਾ ਲੈਣ ਜਾ ਰਹੇ ਰਾਹਗੀਰਾਂ ਨੇ ਦੇਖਿਆ ਕਿ ਨਹਿਰ 'ਚ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ, ਦੇਖਣ 'ਤੇ ਉਸ ਦੀ ਪਹਿਚਾਣ ਟੇਕ ਸਿੰਘ ਵਜੋਂ ਹੋਈ | ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਲਾਸ਼ ਨੂੰ ਬਾਹਰ ਕੱਢਿਆ | ਪਿੰਡ ਵਾਸੀਆਂ ਅਨੁਸਾਰ ਮਿ੍ਤਕ ਟੇਕ ਸਿੰਘ ਮਜ਼ਦੂਰੀ ਦਿਹਾੜੀ ਕਰਦਾ ਸੀ ਜੋ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਛੱਡ ਗਿਆ ਹੈ |