23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕੈਂਟੋਨਮੈਂਟ ਖੇਤਰ 'ਚ 15 ਫ਼ੀਸਦੀ ਵਪਾਰਕ ਤੇ 10 ਫੀਸਦੀ ਰਿਹਾਇਸ਼ੀ ਟੈਕਸ ਦੇ ਪ੍ਰਸਤਾਵ 'ਤੇ ਸਿਆਸੀ ਸਰਗਰਮੀ ਤੇਜ਼ <br/>

Ad Position 21
No active advertisement
ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ <br/> 27-02-2026
ਫ਼ਿਰੋਜ਼ਪੁਰ, 26 ਫਰਵਰੀ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਛਾਉਣੀ ਕੈਂਟੋਨਮੈਂਟ ਖੇਤਰ 'ਚ ਵਪਾਰਕ ਦੁਕਾਨਾਂ 'ਤੇ 15 ਫ਼ੀਸਦੀ ਤੇ ਰਿਹਾਇਸ਼ੀ ਘਰਾਂ 'ਤੇ 10 ਫ਼ੀਸਦੀ ਟੈਕਸ ਲਗਾਉਣ ਦੇ ਪ੍ਰਸਤਾਵ ਨੂੰ ਲੈ ਕੇ ਮਾਮਲਾ ਗਰਮ ਹੋ ਗਿਆ ਹੈ | ਜਾਣਕਾਰੀ ਅਨੁਸਾਰ 14 ਫਰਵਰੀ ਨੂੰ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਛਾਉਣੀ ਨਿਵਾਸੀਆਂ ਨਾਲ ਬੈਠਕ ਕਰਕੇ ਟੈਕਸ ਸੰਬੰਧੀ ਮੁਸ਼ਕਿਲਾਂ ਸੁਣੀਆਂ | ਇਸ ਤੋਂ ਬਾਅਦ ਸੰਸਦ ਮੈਂਬਰ ਵਲੋਂ ਕੈਂਟੋਨਮੈਂਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਪੱਤਰ ਲਿਖ ਕੇ ਟੈਕਸ ਪ੍ਰਸਤਾਵ ਰੱਦ ਕਰਨ ਦੀ ਮੰਗ ਕੀਤੀ ਗਈ | ਆਪਣੇ ਪੱਤਰ 'ਚ ਸੰਸਦ ਮੈਂਬਰ ਨੇ ਦਰਸਾਇਆ ਕਿ ਫ਼ਿਰੋਜ਼ਪੁਰ ਇਕ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹਾ ਹੈ ਤੇ ਇੱਥੇ ਦੀ ਵੱਡੀ ਆਬਾਦੀ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਮੱਧਵਰਗੀ ਵਰਗ ਨਾਲ ਸੰਬੰਧਿਤ ਹੈ | ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਟੈਕਸ ਢਾਂਚਾ ਛੋਟੇ ਦੁਕਾਨਦਾਰਾਂ, ਵਪਾਰੀਆਂ ਤੇ ਆਮ ਘਰਾਂ 'ਤੇ ਵਾਧੂ ਆਰਥਿਕ ਬੋਝ ਪਾਏਗਾ, ਜੋ ਪਹਿਲਾਂ ਹੀ ਵਧ ਰਹੀ ਮਹਿੰਗਾਈ ਤੇ ਸੀਮਤ ਰੋਜ਼ਗਾਰ ਮੌਕਿਆਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਇਸ ਲਈ ਜਨਹਿਤ ਵਿਚ ਇਸ ਪ੍ਰਸਤਾਵ 'ਤੇ ਮੁੜ ਵਿਚਾਰ ਕਰਕੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ | ਇਕ ਹੋਰ ਪੱਤਰ ਰਾਹੀਂ ਉਨ੍ਹਾਂ ਬੇਨਤੀ ਕੀਤੀ ਕਿ ਇਸ ਮਸਲੇ 'ਤੇ ਵਿਚਾਰ-ਵਟਾਂਦਰਾ ਕਰਨ ਲਈ ਸਾਰੇ ਸਟੇਕਹੋਲਡਰਾਂ ਦੀ ਭਾਗੀਦਾਰੀ ਨਾਲ ਵਿਸ਼ੇਸ਼ ਮੀਟਿੰਗ ਬੁਲਾਈ ਜਾਵੇ ਤੇ ਸੰਬੰਧਿਤ ਹਲਕੇ ਦੇ ਸੰਸਦ ਮੈਂਬਰ ਨੂੰ ਵੀ ਸ਼ਾਮਿਲ ਕੀਤਾ ਜਾਵੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੀਟਿੰਗ ਦੀ ਸਮੇਂ ਸਿਰ ਸੂਚਨਾ ਦਿੱਤੀ ਜਾਵੇ | ਉਨ੍ਹਾਂ ਨੇ ਭਰੋਸਾ ਜਤਾਇਆ ਕਿ ਕੈਂਟੋਨਮੈਂਟ ਬੋਰਡ ਇਸ ਮਾਮਲੇ ਨੂੰ ਸੰਵੇਦਨਸ਼ੀਲਤਾ ਨਾਲ ਵਿਚਾਰੇਗਾ ਅਤੇ ਫ਼ਿਰੋਜ਼ਪੁਰ ਕੈਂਟੋਨਮੈਂਟ ਦੇ ਨਿਵਾਸੀਆਂ ਦੇ ਹਿਤ ਵਿਚ ਯੋਗ ਕਦਮ ਚੁੱਕੇਗਾ | ਪੱਤਰ ਦੀ ਕਾਪੀ ਕੈਂਟੋਨਮੈਂਟ ਬੋਰਡ ਦੇ ਪ੍ਰਧਾਨ ਬਿ੍ਗੇਡੀਅਰ ਨੂੰ ਵੀ ਭੇਜੀ ਗਈ ਹੈ | ਦੂਜੇ ਪਾਸੇ, ਵਪਾਰੀ ਵਰਗ ਅਤੇ ਇਲਾਕੇ ਦੇ ਨਿਵਾਸੀਆਂ ਵਲੋਂ ਵੀ ਇਸ ਪ੍ਰਸਤਾਵ 'ਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਟੈਕਸ ਲਾਗੂ ਕੀਤਾ ਗਿਆ ਤਾਂ ਛੋਟੇ ਕਾਰੋਬਾਰੀਆਂ ਤੇ ਮੱਧਵਰਗੀ ਪਰਿਵਾਰਾਂ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ | ਹੁਣ ਸਭ ਦੀ ਨਜ਼ਰ ਕੈਂਟੋਨਮੈਂਟ ਬੋਰਡ ਦੇ ਅਗਲੇ ਕਦਮ 'ਤੇ ਟਿਕੀ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਤੇ ਏ. ਆਈ. ਵਾਈ. ਐੱਫ. ਵਲੋਂ ਕਿਰਤ ਦਫ਼ਤਰ ਅੱਗੇ ਰੋਸ ਧਰਨਾ <br/> ਅਗਲੀ ਖ਼ਬਰ ਵਿਧਾਇਕ ਭੁੱਲਰ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਅੰਦਰ ਲੱਖਾਂ ਰੁਪਏ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ...
Ad Position 24