23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਤੇ ਏ. ਆਈ. ਵਾਈ. ਐੱਫ. ਵਲੋਂ ਕਿਰਤ ਦਫ਼ਤਰ ਅੱਗੇ ਰੋਸ ਧਰਨਾ <br/>

Ad Position 21
No active advertisement
ਲੇਬਰ ਦਫ਼ਤਰ ਅੱਗੇ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਮੰਗ ਪੱਤਰ ਸੌਂਪਦੇ ਹੋਏ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਦੇ ਆਗੂ | ਤਸਵੀਰ : ਕਪਿਲ ਕੰਧਾਰੀ <br/> 27-02-2026
ਗੁਰੂਹਰਸਹਾਏ, 26 ਫਰਵਰੀ (ਕਪਿਲ ਕੰਧਾਰੀ)-ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਪੰਜਾਬ ਏਟਕ (ਰਜਿ) ਦੇ ਸੱਦੇ 'ਤੇ ਇਥੇ ਸਥਾਨਕ ਕਿਰਤ ਵਿਭਾਗ ਦੇ ਦਫ਼ਤਰ ਅੱਗੇ ਸੈਂਕੜੇ ਉਸਾਰੀ ਕਿਰਤੀਆਂ ਵਲੋਂ ਰੋਸ ਧਰਨਾ ਦਿੱਤਾ | ਸਰਕਾਰ ਤੇ ਅਫ਼ਸਰ ਸ਼ਾਹੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਧਰਨੇ ਦੀਆਂ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਦੇ ਬਲਾਕ ਆਗੂ ਰਾਜ ਕੁਮਾਰ ਬਹਾਦਰ ਕੇ, ਮਨਜੀਤ ਮੰਨੰੂ ਤੇ ਬਲਵਿੰਦਰ ਸਰੂਪੇ ਵਾਲਾ ਨੇ ਕੀਤੀ | ਇਸ ਮੌਕੇ ਸਾਥੀ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਕਿਰਤ ਵਿਭਾਗ ਅਫ਼ਸਰਸ਼ਾਹੀ ਵਲੋਂ ਉਸਾਰੀ ਕਿਰਤੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਗ਼ੈਰ ਵਾਜਬ ਇਤਰਾਜ਼ ਲਗਾ ਕੇ ਖੱਜਲ ਖ਼ੁਆਰ ਕੀਤਾ ਜਾਂਦਾ ਹੈ ਤੇ ਇਤਰਾਜ਼ ਦੂਰ ਕਰਵਾਉਣ ਦੇ ਨਾਂਅ 'ਤੇ ਮਜ਼ਦੂਰਾਂ ਦੇ ਲਗਾਤਾਰ ਦਫ਼ਤਰ ਦੇ ਗੇੜੇ ਮਰਵਾਏ ਜਾਂਦੇ ਹਨ, ਜੋ ਕਿ ਸਰਾਸਰ ਗ਼ੈਰ ਕਾਨੂੰਨੀ ਹੈ ਤੇ ਕਿਰਤੀਆਂ ਨਾਲ ਬੇਇਨਸਾਫ਼ੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਗੂਆਂ ਨੇ ਧਰਨੇ ਮੌਕੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਗਨ ਸਕੀਮ, ਵਜ਼ੀਫ਼ਾ ਸਕੀਮ, ਐਕਸਗਰੇਸ਼ੀਆ ਸਕੀਮ, ਬਾਲੜੀ ਸਕੀਮ ਸਮੇਤ ਹੋਰਨਾਂ ਵੀ ਸਕੀਮਾਂ ਦੇ ਫਾਰਮਾਂ 'ਤੇ ਗ਼ੈਰ ਵਾਜਬ ਇਤਰਾਜ਼ ਲਗਾ ਕੇ ਸਾਲਾਂ ਤੋਂ ਭੁਗਤਾਨ ਰੋਕ ਰੱਖਿਆ ਹੋਇਆ ਹੈ, ਜਿਸ ਨਾਲ ਕਿਰਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੋਂ ਤੱਕ ਕੇ ਆਪਣੇ ਫਾਰਮਾਂ ਦੇ ਇਤਰਾਜ਼ ਹਟਵਾਉਣ, ਕਾਪੀਆਂ ਰੀਨਿਊ ਕਰਵਾਉਣ ਆਦਿ ਲਈ ਕਿਰਤੀਆਂ ਨੂੰ ਲਾਈਨਾਂ ਵਿਚ ਲੱਗਣਾ ਪੈਂਦਾ ਹੈ ਜੋ ਕਿ ਗ਼ੈਰ ਮਨੁੱਖੀ ਹੈ | ਆਗੂਆਂ ਨੇ ਇਸ ਧਰਨੇ ਮੌਕੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲਾਭਪਾਤਰੀ ਕਾਪੀ 15 ਦਿਨਾਂ ਦੇ ਅੰਦਰ ਪਾਸ ਕੀਤੀ ਜਾਵੇ | ਬਾਲੜੀ ਤੋਹਫ਼ਾ ਸਕੀਮ ਤਹਿਤ 75000 ਤੁਰੰਤ ਖਾਤੇ ਵਿਚ ਪਾਏ ਜਾਣਸ 60 ਦਿਨਾਂ ਦੇ ਅੰਦਰ ਵਜ਼ੀਫ਼ੇ ਖਾਤਿਆਂ ਚੋਂ ਪਾਏ ਜਾਣ, 51 ਹਜ਼ਾਰ ਰੁਪਏ ਲੜਕੀ ਦੀ ਸ਼ਗਨ ਸਕੀਮ ਸਮੇਂ ਸਿਰ ਦਿੱਤੀ ਜਾਵੇ, ਮਾਨਸਿਕ ਬਿਮਾਰੀ ਜਾਂ ਵਿਕਲਾਂਗ ਬੱਚਿਆਂ ਦੀ ਸਾਂਭ ਸੰਭਾਲ ਲਈ 24 ਹਜ਼ਾਰ ਰੁਪਏ ਸਾਲਾਨਾ ਸਮੇਂ ਸਿਰ ਜਾਰੀ ਕੀਤੇ ਜਾਣ | ਕੁਦਰਤੀ ਆਫ਼ਤ ਨਾਲ ਡਿੱਗੇ ਮਕਾਨਾਂ ਦਾ ਇਕ ਲੱਖ ਰੁਪਏ ਸਮੇਂ ਸਿਰ ਦਿੱਤਾ ਜਾਵੇ | ਲਾਭਪਾਤਰੀ ਦੀ ਉਮਰ 60 ਸਾਲ ਹੋਣ 'ਤੇ ਤੁਰੰਤ ਪੈਨਸ਼ਨ ਜਾਰੀ ਕੀਤੀ ਜਾਵੇ | ਇਸ ਮੌਕੇ ਪਿ੍ੰਸੀਪਲ ਸਕੱਤਰ ਦੇ ਨਾਂਅ ਇਕ ਮੰਗ-ਪੱਤਰ ਰੀਡਰ ਤਹਿਸੀਲਦਾਰ ਰਾਹੀਂ ਭੇਜਿਆ ਗਿਆ | ਇਸ ਮੌਕੇ ਮਨੋਜ ਬੂਲਾ ਰਾਏ, ਮੰਗਤ ਛਿੱਲੀਆਂ, ਰਘੂ ਛਿੱਲੀਆਂ, ਰੇਸ਼ਮ ਚਾਂਦੀ ਵਾਲਾ, ਤਰਸੇਮ ਸਿੰਘ, ਅਮਰਜੀਤ ਨੂਰੇ ਕੇ, ਪ੍ਰੀਤਮ ਆਤੂ ਵਾਲਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੱਸੋਆਣਾ ਸਕੂਲ 'ਚ ਵਾਤਾਵਰਨ ਸਿੱਖਿਆ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਕੈਂਟੋਨਮੈਂਟ ਖੇਤਰ 'ਚ 15 ਫ਼ੀਸਦੀ ਵਪਾਰਕ ਤੇ 10 ਫੀਸਦੀ ਰਿਹਾਇਸ਼ੀ ਟੈਕਸ ਦੇ ਪ੍ਰਸਤਾਵ 'ਤੇ ਸਿਆਸੀ ਸਰਗਰਮੀ ਤੇਜ਼ <br/...
Ad Position 24