23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਭਾਕਿਯੂ ਪੰਜਾਬ ਦੇ ਸੰਘਰਸ਼ ਸਦਕਾ ਬਣ ਰਿਹਾ ਮੱਖੂ ਦੇ ਰੇਲਵੇ ਲਾਈਨ 'ਤੇ ਓਵਰ ਬਿ੍ਜ-ਕਿਸਾਨ ਆਗੂ <br/>

Ad Position 21
No active advertisement
ਅਜੀਤ ਡੈਸਕ 27-02-2026
ਮੱਖੂ, 26 ਫਰਵਰੀ (ਕੁਲਵਿੰਦਰ ਸਿੰਘ ਸੰਧੂ)-ਨੈਸ਼ਨਲ ਹਾਈਵੇ 54 ਜੋ ਪਠਾਨਕੋਟ ਤੋਂ ਰਾਜਸਥਾਨ ਤੇ ਹਰਿਆਣਾ ਨੂੰ ਆਪਸ ਵਿਚ ਜੋੜਦਾ ਹੈ, ਜਿਸ 'ਤੇ ਫ਼ਿਰੋਜ਼ਪੁਰ ਜ਼ਿਲ੍ਹਾ ਦੇ ਮੱਖੂ ਕਸਬਾ ਵਿਖੇ ਰੇਲਵੇ ਲਾਈਨ 'ਤੇ ਫਲਾਈ ਓਵਰ ਨਾ ਬਣਿਆ ਹੋਣ ਕਾਰਨ ਆਮ ਪਬਲਿਕ ਨੂੰ ਵੱਡੀਆਂ ਮੁਸ਼ਕਲਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਥੇ ਸਾਰਾ ਦਿਨ ਟ੍ਰੈਫ਼ਿਕ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ ਤੇ ਕਾਫ਼ੀ ਜਗ੍ਹਾ ਤੋਂ ਰੋਡ ਵੀ ਟੁੱਟਿਆ ਹੋਇਆ ਸੀ | ਇਸ ਦੇ ਸੰਬੰਧ 'ਚ ਸੰਬੰਧਿਤ ਟੋਲ ਪਲਾਜ਼ਾ ਕੋਟ ਕਰੋੜ ਨੇੜੇ ਤਲਵੰਡੀ ਭਾਈ ਨੂੰ ਕੁਝ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਪਰ ਹੱਲ ਨਾ ਹੁੰਦਾ ਵੇਖ ਕੇ ਬੀਤੇ ਸਾਲ 2025 ਦੀ ਅਗਸਤ ਨੂੰ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਦੇਖ-ਰੇਖ ਹੇਠ ਭੁਪਿੰਦਰ ਸਿੰਘ ਅÏਲਖ ਜਰਨਲ ਸਕੱਤਰ ਪੰਜਾਬ, ਰਾਜਬੀਰ ਸਿੰਘ ਗਿੱਲ ਸੰਧਵਾਂ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਤੇ ਪੰਜਾਬ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ ਵਲੋਂ ਸਾਥੀਆਂ ਨੂੰ ਨਾਲ ਲੈ ਕੇ ਸਮੂਹ ਜ਼ਿਲ੍ਹੇ ਦੀਆਂ ਇਕਾਈਆਂ ਸਮੇਤ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਸੀ ਅਤੇ ਪੰਜ ਦਿਨ ਲਗਾਤਾਰ ਟੋਲ ਪਲਾਜ਼ਾ ਬੰਦ ਰਹਿਣ 'ਤੇ ਟੋਲ ਪਲਾਜ਼ਾ ਤੇ ਉੱਚ ਅਧਿਕਾਰੀਆਂ ਨੇ ਸੰਬੰਧਿਤ ਜਥੇਬੰਦੀ ਦੇ ਆਗੂਆਂ ਨਾਲ ਖੁੱਲ੍ਹੀ ਮੀਟਿੰਗ ਕੀਤੀ | ਜਿਸ 'ਚ ਉਨ੍ਹਾਂ ਨੇ ਆਪਣੀ ਗ਼ਲਤੀ ਕਬੂਲ ਹੋ ਤੁਰੰਤ ਪੁਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਟੋਲ ਦੇ ਅਧੀਨ ਆਉਂਦੇ ਰਸਤੇ 'ਚ ਜੋ ਕਮੀਆਂ ਸਨ | ਉਹ ਵੀ ਪੂਰੀਆਂ ਕਰਨ ਦੀ ਸ਼ਰਤ ਮੰਨ ਲਈ ਜਥੇਬੰਦੀ ਦੇ ਸੰਘਰਸ਼ ਸਦਕਾ ਹੁਣ ਮੱਖੂ ਸ਼ਹਿਰ ਵਿਖੇ ਰੇਲਵੇ ਪੁਲ ਬਣ ਰਿਹਾ ਹੈ ਅਤੇ ਰਸਤੇ ਵਿਚ ਜਿੱਥੇ ਵੀ ਰੋਡ ਟੁੱਟਿਆ ਹੋਇਆ ਸੀ ਉਸ ਦੀ ਰਿਪੇਅਰ ਹੋ ਰਹੀ ਹੈ ਤੇ ਰਸਤੇ ਦੀਆਂ ਜਿੰਨੀਆਂ ਵੀ ਲਾਈਟਾਂ ਵਗ਼ੈਰਾ ਖ਼ਰਾਬ ਸਨ ਸਾਰੀਆਂ ਠੀਕ ਹੋ ਰਹੀਆਂ ਹਨ | ਇਸ ਸੰਬੰਧੀ ਭਾਕਿਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਭੁਪਿੰਦਰ ਸਿੰਘ ਅÏਲਖ ਜਨਰਲ ਸਕੱਤਰ ਪੰਜਾਬ, ਰਾਜਬੀਰ ਗਿੱਲ ਸੰਧਵਾਂ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਹਰਦੀਪ ਸਿੰਘ ਗਿੱਲ ਕਰਮੂਵਾਲਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਅਤੇ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਜਥੇਬੰਦੀ ਜਾਂ ਕੋਈ ਸਮਾਜ ਸੇਵੀ ਲੋਕ ਲੋਕਾਂ ਦੇ ਭਲੇ ਦੇ ਗੱਲ ਕਰਦੇ ਹਨ ਤਾਂ ਸਾਨੂੰ ਸਭ ਨੂੰ ਉਨ੍ਹਾਂ ਦਾ ਵੱਧ ਚੜ ਕੇ ਸਾਥ ਦੇਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕੋਰਸ ਪੂਰਾ ਹੋਣ 'ਤੇ ਲੜਕੀਆਂ ਨੂੰ ਸਰਟੀਫਿਕੇਟ ਵੰਡੇ <br/> ਅਗਲੀ ਖ਼ਬਰ ਜੰਡਵਾਲੀ ਗਲੀ 'ਚ ਘੋੜਾ ਟਰਾਲਾ ਨੇ ਟਰਾਂਸਫ਼ਾਰਮਰ ਨੂੰ ਮਾਰੀ ਟੱਕਰ, ਹੋਇਆ ਵੱਡਾ ਨੁਕਸਾਨ <br/>
Ad Position 24