23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਜੰਡਵਾਲੀ ਗਲੀ 'ਚ ਘੋੜਾ ਟਰਾਲਾ ਨੇ ਟਰਾਂਸਫ਼ਾਰਮਰ ਨੂੰ ਮਾਰੀ ਟੱਕਰ, ਹੋਇਆ ਵੱਡਾ ਨੁਕਸਾਨ <br/>

Ad Position 21
No active advertisement
ਘੋੜਾ ਟਰਾਲਾ ਦੀ ਟੱਕਰ ਤੋਂ ਬਾਅਦ ਸੜਕ 'ਤੇ ਡਿੱਗਿਆ ਟਰਾਂਸਫ਼ਾਰਮਰ ਤੇ ਖੜ੍ਹਾ ਟਰਾਲਾ | ਤਸਵੀਰ : ਕਪਿਲ ਕੰਧਾਰੀ <br/> 27-02-2026
ਗੁਰੂਹਰਸਹਾਏ, 26 ਫਰਵਰੀ (ਕਪਿਲ ਕੰਧਾਰੀ)-ਭੀੜ ਭਾੜ ਵਾਲੇ ਇਲਾਕੇ ਜੰਡ ਵਾਲੀ ਗਲੀ 'ਚ ਰਾਤ 12:30 ਵਜੇ ਇਕ ਘੋੜਾ ਟਰਾਲਾ ਨੇ ਬੇਕਾਬੂ ਹੋ ਕੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ਬਰਦਸਤ ਸੀ ਕਿ ਆਵਾਜ਼ ਸੁਣਦੇ ਸਾਰ ਹੀ ਮੁਹੱਲਾ ਵਾਸੀ ਆਪਣੇ-ਆਪਣੇ ਘਰਾਂ ਤੋਂ ਬਾਹਰ ਆ ਗਏ | ਇਸ ਟੱਕਰ ਕਰਕੇ ਟਰਾਂਸਫ਼ਾਰਮਰ ਸੜਕ 'ਤੇ ਡਿਗ ਪਿਆ ਤੇ ਇਲਾਕੇ 'ਚ ਹੜਕੰਪ ਮੱਚ ਗਿਆ | ਟੱਕਰ ਇੰਨੀ ਭਿਆਨਕ ਸੀ ਕਿ ਟਰਾਂਸਫ਼ਾਰਮਰ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਟਰਾਂਸਫ਼ਾਰਮਰ ਸੜਕ 'ਤੇ ਡਿੱਗਣ ਕਰਕੇ ਜਿਥੇ ਪੂਰੀ ਤਰਾਂ ਆਵਾਜਾਈ ਠੱਪ ਹੋ ਗਈ ਉਥੇ ਹੀ ਟਰਾਂਸਫ਼ਾਰਮਰ ਦੀਆਂ ਤਾਰਾਂ ਸੜਕ 'ਤੇ ਡਿੱਗਣ ਕਰਕੇ ਕਿਸੇ ਅਣਹੋਣੀ ਘਟਨਾ ਵਾਪਰਨ ਦਾ ਡਰ ਬਣ ਗਿਆ | ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਕਈ ਬਿਜਲੀ ਮੁਲਾਜ਼ਮਾਂ ਨੂੰ ਫ਼ੋਨ ਕੀਤਾ ਪਰ ਕਿਸੇ ਨੇ ਵੀ ਉਨ੍ਹਾਂ ਦਾ ਫ਼ੋਨ ਨਹੀਂ ਚੁੱਕਣਾ ਜ਼ਰੂਰੀ ਸਮਝਾਇਆ | ਉਨ੍ਹਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਵਲੋਂ ਗਰਿੱਡ 'ਚ ਤਾਇਨਾਤ ਇਕ ਮੁਲਾਜ਼ਮ ਨੂੰ ਫ਼ੋਨ ਕੀਤਾ, ਜਿਸ ਵਲੋਂ ਤੁਰੰਤ ਬਿਜਲੀ ਸਪਲਾਈ ਨੂੰ ਬੰਦ ਕੀਤਾ | ਮੌਕੇ 'ਤੇ ਮੌਜੂਦ ਲੋਕਾਂ ਮੁਤਾਬਿਕ ਹਾਦਸੇ ਤੋਂ ਬਾਅਦ ਘੋੜਾ ਟਰਾਲਾ ਛੱਡ ਕੇ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਗਲੀ ਵਾਸੀਆਂ ਨੇ ਕਿਹਾ ਕਿ ਇੰਨਾ ਵੱਡਾ ਹਾਦਸਾ ਹੋ ਜਾਣ ਦੇ ਬਾਵਜੂਦ ਵੀ ਰਾਤ ਸਮੇਂ ਕੋਈ ਬਿਜਲੀ ਅਧਿਕਾਰੀ ਜਾਂ ਕਰਮਚਾਰੀ ਮੌਕੇ 'ਤੇ ਨਹੀਂ ਪਹੁੰਚਿਆ | ਰਿਹਾਇਸ਼ੀਆਂ ਨੇ ਦੱਸਿਆ ਕਿ ਕਰੀਬ ਸਵੇਰੇ 10.30 ਵਜੇ ਬਿਜਲੀ ਮੁਲਾਜ਼ਮ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵਲੋਂ ਡਿੱਗੇ ਹੋਏ ਟਰਾਂਸਫ਼ਾਰਮਰ ਨੂੰ ਹਟਾਉਣ ਤੇ ਸਥਿਤੀ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ | ਇਲਾਕੇ 'ਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗਲੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਘਟਨਾ ਦੀ ਜਾਂਚ ਕਰਕੇ ਫ਼ਰਾਰ ਟਰਾਲਾ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਰਿਹਾਇਸ਼ੀ ਏਰੀਏ 'ਚ ਇਸ ਤਰ੍ਹਾਂ ਦੇ ਹੈਵੀ ਵਹੀਕਲਾਂ 'ਤੇ ਪਾਬੰਦੀ ਲਗਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਪੰਜਾਬ ਦੇ ਸੰਘਰਸ਼ ਸਦਕਾ ਬਣ ਰਿਹਾ ਮੱਖੂ ਦੇ ਰੇਲਵੇ ਲਾਈਨ 'ਤੇ ਓਵਰ ਬਿ੍ਜ-ਕਿਸਾਨ ਆਗੂ <br/> ਅਗਲੀ ਖ਼ਬਰ ਗਿਆਨ ਜੋਤੀ ਸਕੂਲ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਕਰਵਾਇਆ ਧਾਰਮਿਕ ਸਮਾਗਮ <br/>
Ad Position 24