23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਨੁੱਖਾ ਜੀਵਨ ਬੜੀ ਮੁਸ਼ਕਿਲ ਨਾਲ ਪ੍ਰਾਪਤ ਹੁੰਦੈ-ਸਵਾਮੀ ਸੱਤਿਆ ਨੰਦ ਗਿਰੀ <br/>

Ad Position 21
No active advertisement
ਅਜੀਤ ਡੈਸਕ 27-02-2026
ਗੁਰੂਹਰਸਹਾਏ, 26 ਫਰਵਰੀ (ਕਪਿਲ ਕੰਧਾਰੀ)-ਸ਼ਹਿਰ ਦੇ ਸ੍ਰੀ ਸੰਕਟ ਮੋਚਨ ਪੰਚਮੁਖੀ ਹਨੂੰਮਾਨ ਮੰਦਰ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਪੁਰਾਣ ਕਥਾ ਦੇ ਦੂਜੇ ਦਿਨ ਭਗਤਾਂ ਦੀ ਵੱਡੀ ਗਿਣਤੀ ਹਾਜ਼ਰੀ ਵੇਖਣ ਨੂੰ ਮਿਲੀ | ਇਸ ਮੌਕੇ ਸ੍ਰੀ ਸ੍ਰੀ 1008 ਮਹਾ ਮੰਡਲੇਸ਼ਵਰ ਸਵਾਮੀ ਸੱਤਿਆ ਨੰਦ ਗਿਰੀ ਕਲਿਆਣ ਆਸ਼ਰਮ ਹਰਿਦੁਆਰ ਵਾਲਿਆਂ ਨੇ ਆਪਣੀ ਅੰਮਿ੍ਤਮਈ ਵਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ | ਸਵਾਮੀ ਸੱਤਿਆ ਨੰਦ ਗਿਰੀ ਨੇ ਕਥਾ ਕਰਦੇ ਹੋਏ ਕਿਹਾ ਕਿ ਮਨੁੱਖ ਜੀਵਨ ਬੜੀ ਮੁਸ਼ਕਿਲ ਨਾਲ ਪ੍ਰਾਪਤ ਹੁੰਦਾ ਹੈ ਤੇ ਇਸ ਨੂੰ ਵਿਅਰਥ ਵਿਸ਼ਿਆਂ ਵਿਚ ਬਰਬਾਦ ਨਹੀਂ ਕਰਨਾ ਚਾਹੀਦਾ | ਉਨ੍ਹਾਂ ਨੇ ਜੂਆ, ਮਾਸ, ਸ਼ਰਾਬ, ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਤਿੰਨੋ ਵਿਕਾਰ ਮਨੁੱਖ ਦੇ ਸਰੀਰ, ਮਨ ਤੇ ਪਰਿਵਾਰਕ ਜੀਵਨ ਨੂੰ ਬਰਬਾਦ ਕਰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਨਸ਼ਾ ਮਨੁੱਖ ਦੀ ਸੋਚਣ ਸਮਝਣ ਦੀ ਸ਼ਕਤੀ ਖ਼ਤਮ ਕਰ ਦਿੰਦਾ ਹੈ ਤੇ ਘਰਾਂ ਦੀ ਸੁੱਖ ਸ਼ਾਂਤੀ ਤਬਾਹ ਕਰਦਾ ਹੈ | ਸਵਾਮੀ ਨੇ ਨਾਸਤਿਕਤਾ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਜੋ ਮਨੁੱਖ ਪ੍ਰਮਾਤਮਾ ਦੇ ਅਸਤਿਤਵ ਨੂੰ ਨਹੀਂ ਮੰਨਦਾ ਉਹ ਆਤਮਿਕ ਸ਼ਾਂਤੀ ਤੋਂ ਵਾਂਝਾ ਰਹਿੰਦਾ | ਉਨ੍ਹਾਂ ਕਿਹਾ ਕਿ ਭਗਵਾਨ ਦਾ ਨਾਮ ਸਿਮਰਨ ਤੇ ਸਤਿਸੰਗ ਹੀ ਮਨੁੱਖ ਨੂੰ ਸਹੀ ਰਸਤਾ ਦਿਖਾਉਂਦੇ ਹਨ | ਉਨ੍ਹਾਂ ਨੇ ਸੋਨੇ ਧਨ ਦੌਲਤ ਸੰਬੰਧੀ ਵੀ ਕਿਹਾ ਕਿ ਅਤਿਅਧਿਕ ਲਾਲਚ ਮਨੁੱਖ ਨੂੰ ਅਧਰਮ ਦੇ ਰਸਤੇ 'ਤੇ ਲੈ ਜਾਂਦਾ ਹੈ | ਉਨ੍ਹਾਂ ਕਿਹਾ ਕਿ ਧਨ ਕਮਾਉਣਾ ਗ਼ਲਤ ਨਹੀਂ ਪਰ ਧਾਰਮਿਕ ਮਰਿਆਦਾ ਵਿਚ ਰਹਿ ਕੇ ਅਤੇ ਇਮਾਨਦਾਰੀ ਨਾਲ ਕਮਾਇਆ ਹੋਇਆ ਧਨ ਹੀ ਸੁਖਦਾਇਕ ਹੁੰਦਾ ਹੈ | ਇਸ ਮੌਕੇ ਸੰਗਤਾਂ ਵਲੋਂ ਸੁੰਦਰ-ਸੁੰਦਰ ਭਜਨਾਂ ਦਾ ਵੀ ਗੁਣਗਾਨ ਕੀਤਾ ਅਤੇ ਅੰਤ 'ਚ ਆਰਤੀ ਕੀਤੀ ਗਈ ਤੇ ਆਈ ਹੋਈ ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਜਾਗਰੂਕ ਕਰਨ ਲਈ ਖ਼ਾਲਸਾ ਵਹੀਰ ਮੁੱਦਕੀ ਪਹੁੰਚੀ <br/> ਅਗਲੀ ਖ਼ਬਰ ਹਰੇ ਰੁੱਖਾਂ ਦੀ ਨਾਜਾਇਜ਼ ਕਟਾਈ ਜ਼ੋਰਾਂ 'ਤੇ, ਸਰਕਾਰ ਤੇ ਵਿਭਾਗ ਕਾਰਵਾਈ ਦੇ ਨਾਂਅ 'ਤੇ ਚਲਾਨ ਕਰਨ ਤੱਕ ਸੀਮਤ <br/>
Ad Position 24