ਫ਼ਿਰੋਜ਼ਸ਼ਾਹ, 27 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)-ਬਲਾਕ ਸੰਮਤੀ ਦੀਆਂ ਚੋਣਾਂ ਜੋ 14 ਦਸੰਬਰ 2025 ਨੂੰ ਹੋਈਆ ਸਨ ਅਤੇ 17 ਦਸੰਬਰ ਨੂੰ ਨਤੀਜੇ ਆਏ ਸਨ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀਆਂ ਸੀਟਾਂ ਲਈ ਰਿਜ਼ਰਵੇਸ਼ਨ ਸੰਬੰਧੀ ਨੋਟੀਫ਼ਿਕੇਸ਼ਨ ਤੋਂ ਬਾਅਦ ਵਿਭਾਗ ਵਲੋਂ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਾਉਣ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ | ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਜਾਰੀ ਪੱਤਰ ਅਨੁਸਾਰ ਬਲਾਕ ਸੰਮਤੀ ਘੱਲ ਖ਼ੁਰਦ ਸਮੇਤ ਜ਼ਿਲੇ੍ਹ 'ਚ ਪੈਂਦੇ ਘੱਲ ਖ਼ੁਰਦ, ਸਮੇਤ ਸਮੁੱਚੇ ਬਲਾਕਾਂ 'ਚ ਹੀ 2 ਮਾਰਚ ਨੂੰ ਹੀ ਚੋਣ ਕੀਤੀ ਜਾਣੀ ਹੈ ਅਤੇ ਇਸ ਸੰਬੰਧੀ ਚੋਣ ਕਰਵਾਉਣ ਵਾਲੇ ਅਧਿਕਾਰੀਆਂ ਦੀ ਨਿਯੁਕਤੀ ਵੀ ਕਰ ਦਿੱਤੀ ਗਈ ਹੈ | ਬਲਾਕ ਘੱਲ ਖ਼ੁਰਦ ਜੋ ਸਭ ਤੋ ਵੱਧ ਚਰਚਾ ਹੈ, ਦੀ ਚੋਣ ਨੂੰ ਲੋਕਾਂ 'ਚ ਬਹੁਤ ਉਤਸੁਕਤਾ ਹੈ ਕਿਉਂਕਿ ਬਲਾਕ ਸੰਮਤੀ ਘੱਲ ਖ਼ੁਰਦ ਦੇ ਕੁੱਲ 23 ਸੰਮਤੀ ਉਮੀਦਵਾਰਾਂ 'ਚੋਂ ਆਪ ਪਾਰਟੀ ਦੇ 6, ਸੇਖੋਂ ਤੇ ਅਕਾਲੀ ਦਲ ਦੇ 15 ਅਤੇ ਕਾਂਗਰਸ ਦੇ ਦੋ ਉਮੀਦਵਾਰ ਜੇਤੂ ਰਹੇ ਹਨ | ਬਹੁ ਸੰਮਤੀ ਸੇਖੋਂ ਗਰੁੱਪ ਤੇ ਅਕਾਲੀ ਦਲ ਕੋਲ ਹੋਣ ਕਰਕੇ ਚੇਅਰਮੈਨ, ਉਪ ਚੇਅਰਮੈਨ ਉਸ ਧੜੇ ਦਾ ਚੁਣਿਆ ਜਾਣਾ ਤਹਿ ਹੈ | ਇਥੇ ਜ਼ਿਕਰਯੋਗ ਹੈ ਕਿ ਬਲਾਕ ਘੱਲ ਖ਼ੁਰਦ ਦੀ ਚੇਅਰਮੈਨ ਦੀ ਸੀਟ ਐਸ. ਸੀ. ਲਈ ਰਾਖਵੀਂ ਹੈ ਜਦਕਿ ਉਪ ਚੇਅਰਮੈਨ ਦੀ ਸੀਟ ਐਸ. ਸੀ. ਅÏਰਤ ਲਈ ਰਾਖਵੀ ਹੈ |