ਜ਼ੀਰਾ, 27 ਫਰਵਰੀ (ਰਜਨੀਸ਼ ਕਥੂਰੀਆ)-ਨਜ਼ਦੀਕੀ ਪਿੰਡ ਬੰਡਾਲਾ ਨੌਂ ਬੰਬ ਨਿਵਾਸੀ ਇਕ ਅÏਰਤ ਦੇ ਭੇਦਭਰੀ ਹਾਲਤ 'ਚ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਰਾਣੀ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਬੰਡਾਲਾ ਨੌਂ ਬੰਬ, (ਜ਼ੀਰਾ) ਦੀ ਰਹਿਣ ਵਾਲੀ ਹੈ ਮਿਤੀ 19 ਫਰਵਰੀ 2026 ਨੂੰ ਆਪਣੇ ਪਿੰਡੋਂ ਦਵਾਈ ਲੈਣ ਲਈ ਜ਼ੀਰਾ ਵਿਖੇ ਆਈ ਸੀ, ਪਰ ਵਾਪਸ ਘਰ ਨਹੀਂ ਗਈ | ਭੇਦਭਰੀ ਹਾਲਤ ਵਿਚ ਲਾਪਤਾ ਹੋਈ ਰਾਣੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਰਿਸ਼ਤੇਦਾਰੀਆਂ ਤੇ ਹੋਰ ਥਾਵਾਂ 'ਤੇ ਕਾਫ਼ੀ ਤਲਾਸ਼ ਕੀਤੀ, ਪਰ ਉਹ ਕਿਤੇ ਨਹੀਂ ਮਿਲੀ | ਇਸ ਸੰਬੰਧ 'ਚ ਜ਼ੀਰਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ |