ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ 'ਰੈਪਿਡੋ' ਸੇਵਾ ਦੀ ਸ਼ੁਰੂਆਤ <br/>
ਅਜੀਤ ਡੈਸਕ
28-02-2026
ਫ਼ਿਰੋਜ਼ਪੁਰ, 27 ਫਰਵਰੀ (ਸੁਖਵਿੰਦਰ ਸਿੰਘ)-ਮਾਨ ਸਰਕਾਰ ਵਲੋਂ ਕਾਨੰੂਨ ਦੀ ਦੁਰਵਰਤੋਂ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਦਾ ਬਿਨਾਂ ਨੋਟਿਸ ਦਿੱਤੇ ਘਰ ਢਾਹੁਣ ਦੀ ਕਾਰਵਾਈ ਨੂੰ ਕਾਂਗਰਸ ਨੇ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਵਾਇਸ ਪ੍ਰਧਾਨ ਮੈਡਮ ਬਲਜੀਤ ਕੌਰ ਬੰਗੜ ਨੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ, ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਦਾ ਗੈਰ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਕਰਕੇ ਪ੍ਰਸ਼ਾਸਨ ਦੀ ਬਾਂਹ ਮਰੋੜ ਕੇ ਬਿਨਾਂ ਨੋਟਿਸ ਜਾਰੀ ਕੀਤੇ ਹੀ ਉਸ ਦਾ ਘਰ ਢਾਹੁਣ ਦੀ ਹਰਕਤ ਕਰਕੇ ਨਿੱਜੀ ਰੰਜਸ਼ਾਂ ਕੱਢ ਰਹੀ ਹੈ | ਮਾਨ ਸਰਕਾਰ ਜੋ ਕਿ ਕਾਂਗਰਸ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਇਹ ਕਦਮ ਲੋਕਤੰਤਰਿਕ ਮੁੱਲਾਂ ਅਤੇ ਕਾਨੂੰਨੀ ਪ੍ਰਣਾਲੀ ਦੇ ਖ਼ਿਲਾਫ਼ ਹੈ ਅਤੇ ਕਾਂਗਰਸ ਪਾਰਟੀ ਇਸ ਦੀ ਕੜੀ ਨਿਖੇਧੀ ਕਰਦੀ ਹੈ |
ਫ਼ਿਰੋਜ਼ਪੁਰ, 27 ਫਰਵਰੀ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸਹੂਲਤ ਲਈ 25 ਫਰਵਰੀ 2026 ਨੂੰ 'ਰੈਪਿਡੋ' ਐਪ-ਅਧਾਰਤ ਟਰਾਂਸਪੋਰਟ ਸੇਵਾ ਦਾ ਆਗਾਜ਼ ਕੀਤਾ ਗਿਆ ਹੈ | ਇਹ ਸੇਵਾ 'ਨਾਨ-ਫੇਅਰ ਰੈਵੀਨਿਊ' ਸਕੀਮ ਤਹਿਤ ਅਗਲੇ ਤਿੰਨ ਸਾਲਾਂ ਲਈ ਸ਼ੁਰੂ ਕੀਤੀ ਗਈ ਹੈ | ਯਾਤਰੀਆਂ ਦੀ ਸਹੂਲਤ ਲਈ ਸਟੇਸ਼ਨ ਦੇ ਬਾਹਰ ਪਾਰਕਿੰਗ ਖੇਤਰ ਦੇ ਨੇੜੇ ਇਕ ਵਿਸ਼ੇਸ਼ ਰੈਪਿਡੋ ਕਾਊਾਟਰ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਮੁਸਾਫ਼ਰ ਐਪ ਦੀ ਵਰਤੋਂ ਅਤੇ ਹੋਰ ਜਾਣਕਾਰੀ ਸਬੰਧੀ ਮਦਦ ਲੈ ਸਕਦੇ ਹਨ | ਰੈਪਿਡੋ ਇਕ ਭਾਰਤੀ ਐਪ-ਅਧਾਰਤ ਟੈਕਸੀ ਸੇਵਾ ਹੈ, ਜਿਸ ਰਾਹੀਂ ਯਾਤਰੀ ਆਪਣੇ ਮੋਬਾਈਲ ਤੋਂ ਹੀ ਈ-ਰਿਕਸ਼ਾ, ਆਟੋ, ਬਾਈਕ ਟੈਕਸੀ, ਕੈਬ (ਟੈਕਸੀ) ਬੁੱਕ ਕਰ ਸਕਦੇ ਹਨ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ ਯਾਤਰੀਆਂ ਦੀ ਖ਼ੱਜਲ-ਖ਼ੁਆਰੀ ਘਟੇਗੀ ਅਤੇ ਉਨ੍ਹਾਂ ਨੂੰ ਸਟੇਸ਼ਨ ਤੋਂ ਮੰਜ਼ਿਲ ਤੱਕ ਪਹੁੰਚਣ ਵਿਚ ਆਸਾਨੀ ਹੋਵੇਗੀ | ਉਨ੍ਹਾਂ ਅੱਗੇ ਕਿਹਾ ਕਿ ਯਾਤਰੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਸੇਵਾਵਾਂ ਫ਼ਿਰੋਜ਼ਪੁਰ ਮੰਡਲ ਦੇ ਹੋਰਨਾਂ ਰੇਲਵੇ ਸਟੇਸ਼ਨਾਂ 'ਤੇ ਵੀ ਸ਼ੁਰੂ ਕੀਤੀਆਂ ਜਾਣਗੀਆਂ | ਇਸ ਮੁਹਿੰਮ ਦਾ ਮਕਸਦ ਜਿੱਥੇ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਦੇਣਾ ਹੈ, ਉਥੇ ਹੀ ਰੇਲਵੇ ਦੀ ਗੈਰ-ਕਿਰਾਇਆ ਆਮਦਨ ਨੂੰ ਵਧਾਉਣਾ ਵੀ ਹੈ | ਸੈਣੀ ਨੇ ਜਾਣਕਾਰੀ ਦਿੱਤੀ ਕਿ ਰੈਪਿਡੋ ਐਪ ਨੂੰ 'ਰੇਲ-ਵਨ' ਐਪ 'ਤੇ ਵੀ ਉਪਲਬਧ ਕਰਵਾਉਣ ਲਈ ਆਈ. ਆਰ. ਸੀ. ਟੀ. ਸੀ. ਨੂੰ ਪ੍ਰਸਤਾਵ ਭੇਜਿਆ ਗਿਆ ਹੈ | ਇਸ ਨਾਲ ਯਾਤਰੀ ਇਕੋ ਪਲੇਟਫ਼ਾਰਮ 'ਤੇ ਟਰੇਨ ਦੀ ਟਿਕਟ ਦੇ ਨਾਲ-ਨਾਲ ਟੈਕਸੀ ਵੀ ਬੁੱਕ ਕਰ ਸਕਣਗੇ |