ਅੱਜ ਬਿਜਲੀ ਬੰਦ ਰਹੇਗੀ
ਅਜੀਤ ਡੈਸਕ
28-02-2026
ਮੱਲਾਂਵਾਲਾ, 27 ਫਰਵਰੀ (ਬਲਬੀਰ ਸਿੰਘ ਜੋਸਨ)-ਮੱਲਾਂਵਾਲਾ 66 ਕੇ. ਵੀ. ਗਰਿੱਡ ਸਟੇਸ਼ਨ ਤੇ 66 ਕੇ. ਵੀ. ਕਮਾਲਾ ਮਿਡੂ ਫੀਡਰ ਤੋਂ ਚੱਲਦੇ ਸਾਰੇ 11 ਕੇ. ਵੀ. 24 ਘੰਟੇ ਤੇ ਮੋਟਰਾਂ ਵਾਲੇ ਫੀਡਰ ਜ਼ਰੂਰੀ ਮੁਰੰਮਤ ਦਾ ਕੰਮ ਹੋਣ ਕਰਕੇ 28 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਅਸਥਾਈ ਤੌਰ 'ਤੇ ਬੰਦ ਰਹੇਗੀ | ਸਹਾਇਕ ਇੰਜੀਨੀਅਰ ਮੱਲਾਂਵਾਲਾ ਰਜਿੰਦਰ ਸਿੰਘ ਨੇ ਦੱਸਿਆ ਕਿ ਮੱਲਾਂਵਾਲਾ ਤੇ ਕਮਾਲਾ ਮਿਡੂ ਬਿਜਲੀ ਫੀਡਰਾਂ ਤੋਂ ਚੱਲਦੀ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਸ ਦੌਰਾਨ ਸੰਬੰਧਿਤ ਇਲਾਕਿਆਂ 'ਚ ਮੁਰੰਮਤ ਅਤੇ ਤਕਨੀਕੀ ਕੰਮ ਕੀਤਾ ਜਾਵੇਗਾ | ਸਹਾਇਕ ਇੰਜੀਨੀਅਰ ਰਜਿੰਦਰ ਸਿੰਘ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਿਰਧਾਰਿਤ ਸਮੇਂ ਦੌਰਾਨ ਬਿਜਲੀ ਬੰਦ ਰਹਿਣ ਕਰਕੇ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ | ਉਨ੍ਹਾਂ ਨੇ ਦੱਸਿਆ ਕਿ ਮੁਰੰਮਤ ਕੰਮ ਪੂਰਾ ਹੋਣ ਉਪਰੰਤ ਬਿਜਲੀ ਸਪਲਾਈ ਤੁਰੰਤ ਬਹਾਲ ਕਰ ਦਿੱਤੀ ਜਾਵੇਗੀ |