ਮੱਖੂ, 27 ਫਰਵਰੀ (ਵਰਿੰਦਰ ਮਨਚੰਦਾ)-ਨਰ ਸੇਵਾ ਨਰਾਇਣ ਸੇਵਾ ਸ੍ਰੀ ਕਿ੍ਸ਼ਨਾ ਮੰਦਰ ਮੱਖੂ ਵਿਖੇ ਹੱਡੀਆਂ ਦਾ ਅਤੇ ਬੱਚਿਆਂ ਦੀਆ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਫਲਤਾਪੂਰਵਕ ਨੇਪਰੇ ਚੜਿ੍ਹਆ | ਕੈਂਪ ਦੀ ਸ਼ੁਰੂਆਤ ਸ੍ਰੀ ਰਿਸ਼ੂ ਖੁਰਾਨਾ ਪ੍ਰਧਾਨ ਆੜ੍ਹਤੀਆ ਯੂਨੀਅਨ ਮੱਖੂ ਨੇ ਰਿਬਨ ਕੱਟ ਕੇ ਕੀਤੀ | ਕੈਂਪ 'ਚ 550 ਦੇ ਕਰੀਬ ਓ. ਪੀ. ਡੀ. ਹੋਣ ਤੋਂ ਬਾਅਦ ਗੋਇਲ ਹਸਪਤਾਲ ਦੇ ਮਾਲਕ ਡਾ. ਗੁਰਪ੍ਰੀਤ ਗੋਇਲ ਮੋਗਾ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਧਰਮ ਪਤਨੀ ਡਾ. ਪਿ੍ਆ ਗੋਇਲ ਨੇ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਤੋਂ ਬਾਅਦ ਸਾਰੀ ਸੰਗਤ ਲਈ ਲੰਗਰ ਭੰਡਾਰਾ ਤੇ ਚਾਹ ਦਾ ਲੰਗਰ ਲਗਾਇਆ | ਉਪਰੰਤ ਡਾਕਟਰਾਂ ਦੀ ਸਾਰੀ ਟੀਮ ਨੂੰ ਲੋਈ ਤੇ ਸ਼ਾਲ ਭੇਟ ਕਰਕੇ ਸਨਮਾਨਿਤ ਕਰਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਟੇਟ ਕਨਵੀਨਰ ਅਤੇ ਉੱਘੇ ਸਮਾਜ ਸੇਵਕ ਸੰਜੀਵ ਅਹੂਜਾ ਅਤੇ ਨਾਲ ਡਾ. ਸੂਰਜ ਪ੍ਰਕਾਸ਼ ਬੇਦੀ, ਸਚਿਨ ਅਰੋੜਾ, ਬਲਦੇਵ ਕਪੂਰ, ਪ੍ਰੇਮ ਗਰੋਵਰ, ਸ਼ਾਮ ਛਾਬੜਾ, ਰਾਜੇਸ਼ ਸ਼ਰਮਾ, ਸਤਪਾਲ ਦੂਆ, ਲੱਕੀ ਗਰੋਵਰ, ਵਿਸ਼ਾਲ ਠੁਕਰਾਲ, ਦੀਪਕ ਅਹੂਜਾ, ਅਸ਼ੋਕ ਮਾਨਕਟਾਲਾ, ਗਗਨ ਮੌਂਗਾ, ਰਾਜਾ ਕੱਕੜ, ਗੁਰਦੇਵ ਸਿੰਘ ਮਹਿਤਾ, ਰਵਿੰਦਰ ਧਵਨ, ਚੰਦਰ ਮੋਹਨ ਗਰੋਵਰ, ਜੱਸਾ ਭਗਤ, ਬੀਰਾ ਭਗਤ, ਲਾਡੀ ਪ੍ਰਧਾਨ, ਸੋਨੂੰ ਦੱਖਣਾ, ਸੰਦੀਪ ਸਚਦੇਵਾ, ਰਾਜੀਵ ਕਪੂਰ, ਰਾਜੂ ਮਨਚੰਦਾ, ਸ਼ਿਵਮ ਅਹੂਜਾ, ਅਭੀਕਰਨ ਬੇਦੀ ਹੋਰਾਂ ਨੇ ਸਵਾਗਤ ਕੀਤਾ | ਕੈਂਪ ਦੌਰਾਨ ਡਾ. ਗੋਇਲ ਨੇ ਕਿਹਾ ਕਿ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੈਂਪ 'ਚ ਆਉਣ ਵਾਲੇ ਮਰੀਜ਼ਾਂ ਲਈ ਸਾਡਾ ਹਸਪਤਾਲ ਖ਼ਾਸ ਛੋਟ ਦੇਵੇਗਾ |