15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ 'ਚ ਮਹਿਲਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 08-03-2026
ਫ਼ਿਰੋਜ਼ਪੁਰ, 7 ਮਾਰਚ (ਗੁਰਿੰਦਰ ਸਿੰਘ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ ਦੇ ਸਟਾਫ਼ ਦੁਆਰਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਸਕੂਲ ਦੇ ਬਾਜਵਾ ਆਡੀਟੋਰੀਅਮ ਵਿਖੇ ਹੋਏ ਸ਼ਾਨਦਾਰ ਸਮਾਗਮ ਵਿਚ ਅਧਿਆਪਕਾਂ ਨੇ ਡਾਂਸ, ਗਿੱਧਾ ਤੋਂ ਇਲਾਵਾ ਵੱਖ-ਵੱਖ ਖੇਡਾਂ ਖੇਡੀਆਂ ਅਤੇ ਗੀਤ ਵੀ ਗਾਏ | ਪਿ੍ੰਸੀਪਲ ਅਨੁਰਾਧਾ ਚੰਦੇਲ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਸਟਾਫ਼ ਵਲੋਂ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਦੌਰਾਨ ਮਹਿਲਾ ਸਟਾਫ਼ ਦੇ ਸਨਮਾਨ ਵਿਚ ਪੁਰਸ਼ ਸਟਾਫ਼ ਦੁਆਰਾ ਬਹੁਤ ਸਾਰੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਗੁਰਮਨਪ੍ਰੀਤ ਸਿੰਘ ਨੇ ਸਾਰਿਆਂ ਦਾ ਸਵਾਗਤ ਕਰਨ ਤੋਂ ਬਾਅਦ ਸੀਨੀਅਰ ਜੀ.ਐਮ ਮਨਰੀਤ ਸਿੰਘ ਨੇ ਕੇਕ ਕੱਟਣ ਦੀ ਰਸਮ ਕੀਤੀ | ਇਸ ਦੌਰਾਨ ਗੌਰਵ ਕਾਲੀਆ ਨੇ ਮਜ਼ੇਦਾਰ ਖੇਡਾਂ ਕੀਤੀਆਂ ਤੇ ਅਭਿਮਨਿਊ ਨੇ ਸਾਰਿਆਂ ਨੂੰ ਗੀਤਾਂ ਰਾਹੀਂ ਬੰਨ੍ਹ ਦਿੱਤਾ | ਇਕੱਠ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਅਨੁਰਾਧਾ ਚੰਦੇਲ ਨੇ ਕਿਹਾ ਕਿ ਇਸ ਸਮੇਂ ਔਰਤਾਂ ਇਕ ਸ਼ਕਤੀ ਹਨ ਅਤੇ ਦਿਨ ਦੀ ਸ਼ੁਰੂਆਤ ਔਰਤਾਂ ਨਾਲ ਹੁੰਦੀ ਹੈ | ਉਨ੍ਹਾਂ ਨੇ ਕਿਹਾ ਕਿ ਸਾਡੇ ਸਭਿਆਚਾਰ ਅਤੇ ਧਰਮ ਵਿਚ ਮਹਿਲਾਵਾਂ ਦੇ ਬਿਨਾ ਹਰ ਕੰਮ ਅਧੂਰਾ ਮੰਨਿਆ ਜਾਂਦਾ ਹੈ ਤੇ ਇਕ ਮਹਿਲਾ ਦੇ ਲਈ ਕੋਈ ਦਿਨ ਨਹੀਂ ਹੈ, ਜਦੋਂ ਕਿ ਹਰ ਦਿਨ ਦੀ ਸ਼ੁਰੂਆਤ ਇਕ ਮਹਿਲਾ ਨਾਲ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ <br/> ਅਗਲੀ ਖ਼ਬਰ ਵਿਨੋਦ ਮੇਘ ਦੇ ਹਲਕਾ ਇੰਚਾਰਜ ਬਣਨ 'ਤੇ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ <br/>
Ad Position 24