13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਾਬਾ ਦੀਪ ਸਿੰਘ ਨੂੰ ਸਮਰਪਿਤ ਇਕ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 10-03-2026
ਮਮਦੋਟ, 8 ਮਾਰਚ (ਸੁਖਦੇਵ ਸਿੰਘ ਸੰਗਮ)-ਮਮਦੋਟ ਦੇ ਉੱਦਮੀ ਨੌਜਵਾਨਾਂ ਵਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਸਮਰਪਿਤ ਇਕ ਦਿਨਾਂ ਕਬੱਡੀ ਟੂਰਨਾਮੈਂਟ ਸਥਾਨਕ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਦਿਹਾਤੀ ਤੋਂ ਕਾਂਗਰਸ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ, ਸਮਾਜ ਸੇਵੀ ਚੰਦਨ ਫ਼ਿਰੋਜ਼ਪੁਰ, ਅਮਨ ਸ਼ਰਮਾ ਸਿਟੀ ਹਾਰਟ, ਭਾਜਪਾ ਆਗੂ ਅਨੂਮੀਤ ਸਿੰਘ ਹੀਰਾ ਸੋਢੀ ਵਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ | ਇਸ ਮੌਕੇ ਉਨ੍ਹਾਂ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹਨ | ਇਸ ਮੌਕੇ ਫਾਈਨਲ ਮੁਕਾਬਲੇ ਵਿਚ ਪਿੰਡ ਵਾੜਾ ਚੈਨ ਸਿੰਘ ਵਾਲਾ ਦੀ ਟੀਮ ਪਹਿਲੇ ਅਤੇ ਪਿੰਡ ਸਰਾਵਾਂ ਦੀ ਟੀਮ ਦੂਜੇ ਸਥਾਨ 'ਤੇ ਰਹੀ, ਨੂੰ ਪ੍ਰਬੰਧਕਾਂ ਵਲੋਂ ਕ੍ਰਮਵਾਰ 7100 ਅਤੇ 5100 ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੁੱਜੇ ਆਗੂਆਂ ਨੇ ਨੌਜਵਾਨਾਂ ਨੂੰ ਇਸੇ ਤਰ੍ਹਾਂ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਅਜਿਹੇ ਮੁਕਾਬਲੇ ਬਹੁਤ ਜ਼ਰੂਰੀ ਹਨ | ਇਸ ਮੌਕੇ ਐਮ.ਸੀ. ਸੋਨੂੰ ਸੇਠੀ, ਹੇਮਨ ਧਵਨ ਅਕਾਲੀ ਆਗੂ, ਪ੍ਰਬੰਧਕਾਂ ਵਿਚ ਮਲਕੀਤ ਸਿੰਘ ਗਿੱਲ, ਅਨਮੋਲ ਅਹੂਜਾ, ਸਾਜਨ ਧਵਨ, ਪਿ੍ੰਸ ਕੁਮਾਰ, ਜੱਗਾ ਸਿੱਧੂ, ਲਵਪ੍ਰੀਤ ਸਿੰਘ ਖ਼ਾਲਸਾ, ਜੋਬਨ ਸਿੰਘ ਅਤੇ ਯੂਥ ਕਾਂਗਰਸੀ ਆਗੂ ਅਮਿਤਾਬ ਸਿੰਘ, ਕਰਨ ਮਨਚੰਦਾ, ਅਮਿਤ ਮਦਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਜੋਸਫ਼ਜ਼ ਕਾਨਵੈਂਟ ਸਕੂਲ ਲਹਿਰਾ ਰੋਹੀ ਦਾ ਉਦਘਾਟਨ ਅਗਲੀ ਖ਼ਬਰ -ਮਾਮਲਾ ਭਾਜਪਾ ਵਲੋਂ ਪਿੰਡ ਵਾੜਾ ਚੈਨ ਸਿੰਘ ਵਾਲਾ ਦੇ ਸਰਪੰਚ ਅਤੇ ਮੈਂਬਰਾਂ ਨੂੰ ਧੋਖੇ ਨਾਲ ਬੁਲਾ ਕੇ ਸਿਰਪਾਓ ਦੇਣ ਦਾ-...
Ad Position 24