ਮੁੱਦਕੀ, 9 ਮਾਰਚ (ਭਾਰਤ ਭੂਸ਼ਨ ਅਗਰਵਾਲ)-ਸੰਤ ਬਾਬਾ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੀ ਇਕ ਅਹਿਮ ਮੀਟਿੰਗ ਸੰਤ ਅਮਰਜੀਤ ਸਿੰਘ ਸਟੇਡੀਅਮ ਮੁੱਦਕੀ ਵਿਖੇ ਹੋਈ ਜਿਸ ਵਿਚ ਕਲੱਬ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਕਲੱਬ ਆਗੂਆਂ ਨੇ ਪੁਰਾਣੀ ਕਮੇਟੀ ਨੂੰ ਭੰਗ ਕਰਦੇ ਹੋਏ ਨਵੀਂ ਚੋਣ ਕੀਤੀ ਗਈ ਜਿਸ ਵਿਚ ਪਵਿੱਤਰ ਸਿੰਘ ਸੇਖੋਂ ਭੈਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ (ਰੰਮੀ ਗਿੱਲ) ਨੂੰ ਨਿਯੁਕਤ ਕੀਤਾ ਗਿਆ | ਇਸੇ ਤਰ੍ਹਾਂ ਮੀਤ ਪ੍ਰਧਾਨ ਗੁਰਚਰਨ ਸਿੰਘ ਗਿੱਲ, ਸੁਖਮੰਦਰ ਸਿੰਘ ਬਰਾੜ ਮੀਤ ਪ੍ਰਧਾਨ ਅਤੇ ਪ੍ਰਚਾਰ ਸਕੱਤਰ ਬਾਬਾ ਮਨਜੀਤ ਸਿੰਘ, ਪ੍ਰੈੱਸ ਸਕੱਤਰ ਭਾਰਤ ਭੂਸ਼ਨ ਅਗਰਵਾਲ, ਜਰਨਲ ਸਕੱਤਰ ਗੁਰਵੀਰ ਸਿੰਘ ਖੋਸਾ, ਜੁਆਇੰਟ ਸਕੱਤਰ ਸੁਖਮੰਦਰ ਸਿੰਘ ਖੋਸਾ, ਸੁਖਪ੍ਰੀਤ ਸਿੰਘ ਨਿੱਕਾ ਖ਼ਜ਼ਾਨਚੀ, ਸਹਾਇਕ ਖ਼ਜ਼ਾਨਚੀ ਪ੍ਰਦੀਪ ਨੰਬਰਦਾਰ ਨਿਯੁਕਤ ਕੀਤੇ ਗਏ | ਨਵ-ਨਿਯੁਕਤ ਕਲੱਬ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਆਪਣੀ ਕਲੱਬ ਵੱਲੋਂ ਸੌਂਪੀ ਜ਼ੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਸਮਾਜ ਪ੍ਰਤੀ ਬਣਦੇ ਫ਼ਰਜ਼ਾਂ 'ਤੇ ਕਾਰਜ ਕਰਦੇ ਰਹਿਣਗੇ | ਨਵ-ਨਿਯੁਕਤ ਪ੍ਰਧਾਨ ਪਵਿੱਤਰ ਸਿੰਘ ਸੇਖੋਂ ਭੈਲ ਨੇ ਕਿਹਾ ਕਿ ਇਹ ਚੋਣ 2 ਸਾਲਾਂ ਲਈ ਹੋਈ ਹੈ | ਇਸ ਮੌਕੇ ਸਲਾਹਕਾਰ ਕਮੇਟੀ ਬਣਾਈ ਗਈ ਜਿਸ 'ਚ ਗੁਰਜੰਟ ਸਿੰਘ ਬਰਾੜ ਚੇਅਰਮੈਨ, ਸਰਬਜੋਤ ਸਿੰਘ ਮਾਸਟਰ, ਜੋਗਿੰਦਰ ਸਿੰਘ ਛਿੰਦਾ ਵਾਈਸ ਚੇਅਰਮੈਨ, ਸ਼ੀਤਲ ਕੁਮਾਰ, ਮਾਸਟਰ ਛਿੰਦਰ ਸਿੰਘ ਮੁੱਖ ਸਲਾਹਕਾਰ, ਗੁਰਭਿੰਦਰ ਸਿੰਘ, ਗੁਰਜੀਤ ਸਿੰਘ ਭੈਲ, ਜੋਧ ਸਿੰਘ, ਗੁਰਮੇਲ ਸਿੰਘ ਭਾਣੇ ਵਾਲੇ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਦਰਸ਼ਨ ਸਿੰਘ ਫ਼ੌਜੀ, ਗੁਰਤੇਜ ਸਿੰਘ ਘਾਲੀ ਆਦਿ ਮੈਂਬਰ ਨਿਯੁਕਤ ਕੀਤੇ ਗਏ ਹਨ | ਇਸ ਮੌਕੇ ਸਰਬਜੀਤ ਸਿੰਘ, ਜਥੇਦਾਰ ਪਰਮਜੀਤ ਸਿੰਘ, ਜੋਗਿੰਦਰ ਸਿੰਘ ਭੁੱਚੋਕਾ, ਸਤਨਾਮ ਸਿੰਘ ਬਾਸੀ, ਜੋਗਿੰਦਰ ਸਿੰਘ ਸਰਹੰਦ ਵਾਲੇ, ਜਸਵੰਤ ਸਿੰਘ ਥਿੰਦ, ਜਸਬੀਰ ਸਿੰਘ ਬਾਬਾ ਆਦਿ ਹਾਜ਼ਰ ਸਨ |