ਮੱਖੂ, 9 ਮਾਰਚ(ਕੁਲਵਿੰਦਰ ਸਿੰਘ ਸੰਧੂ)-ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਥੇਬੰਦੀ ਦੇ ਬਲਾਕ ਮੱਖੂ ਦੀ ਮੀਟਿੰਗ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਫ਼ੌਜੀ ਸ਼ੀਂਹਾਂਪਾੜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਹੋਈ | ਇਸ ਮੀਟਿੰਗ 'ਚ ਬਲਾਕ ਮੱਖੂ ਦੀਆਂ ਇਕਾਈਆਂ ਦੇ ਆਗੂ ਅਤੇ ਵਰਕਰਾਂ ਤੋਂ ਇਲਾਵਾ ਜ਼ਿਲ੍ਹਾ ਅਤੇ ਸੂਬਾ ਪੱਧਰੀ ਆਗੂਆਂ ਨੇ ਵੀ ਭਾਗ ਲਿਆ | ਕਿਸਾਨ ਆਗੂਆਂ ਨੇ ਕਿਸਾਨੀ ਮਸਲਿਆਂ 'ਤੇ ਵਿਚਾਰ ਵਟਾਂਦਰੇ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਸਮੇਂ-ਸਮੇਂ ਤੇ ਪੰਜਾਬ ਦੇ ਕਿਸਾਨੀ ਅਤੇ ਜਵਾਨੀ ਦੇ ਮੁੱਦੇ ਉਠਾਏ ਜਾਂਦੇ ਹਨ ਇਸੇ ਲੜੀ ਤਹਿਤ ਕੱਲ੍ਹ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਰੈਲੀ ਕੀਤੀ ਜਾ ਰਹੀ ਹੈ | ਇਸ ਵਿਚ ਪੰਜਾਬ ਦੇ ਪਾਣੀਆਂ ਕਰਜ਼ਿਆਂ ਫਸਲਾਂ ਜਵਾਨੀ ਆਦਿ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਿਸ਼ੇਸ਼ ਕਦਮ ਪੁੱਟਣ ਦੀ ਤਿਆਰੀ ਕੀਤੀ ਜਾਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਕੱਲ੍ਹ ਧਰਮ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਮੱਖੂ ਤੋਂ ਇਕ ਵੱਡਾ ਕਾਫ਼ਲਾ ਬਰਨਾਲਾ ਰੈਲੀ ਸ਼ਮੂਲੀਅਤ ਕਰਨ ਲਈ ਰਵਾਨਾ ਹੋਵੇਗਾ | ਇਸ ਮੌਕੇ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਫ਼ੌਜੀ ਸ਼ੀਂਹਾਂਪਾੜੀ ਤੋਂ ਇਲਾਵਾ ਪਰਗਟ ਸਿੰਘ ਲਹਿਰਾ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ,ਧਰਮ ਸਿੰਘ ਸਭਰਾ ਸੂਬਾ ਮੀਤ ਪ੍ਰਧਾਨ, ਬਲਦੇਵ ਸਿੰਘ ਵਾਈਆ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ, ਸੁਬੇਗ ਸਿੰਘ ਸੂਬਾ ਪੈੱ੍ਰਸ ਸਕੱਤਰ,ਜਰਨੈਲ ਸਿੰਘ ਸਭਰਾ ਜ਼ਿਲ੍ਹਾ ਮੀਤ ਪ੍ਰਧਾਨ,ਸੁਰਿੰਦਰ ਸਿੰਘ ਪੀਰ ਮੁਹੰਮਦ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਗਿੱਲ ਨਿਜ਼ਾਮਦੀਨ ਵਾਲਾ ਜ਼ਿਲ੍ਹਾ ਐਗਜੈਕਟਿਵ ਕਮੇਟੀ ਮੈਂਬਰ,ਮਲਕੀਤ ਸਿੰਘ ਜ਼ਿਲ੍ਹਾ ਐਗਜੈਕਟਿਵ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਪੀਰ ਮੁਹੰਮਦ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ,ਜੋਗਾ ਸਿੰਘ ਪੀਰ ਮੁਹੰਮਦ ਬਲਾਕ ਜਰਨਲ ਸਕੱਤਰ,ਬਲਵੀਰ ਸਿੰਘ ਬਸਤੀ ਵਸਾਵਾ ਸਿੰਘ,ਨਿਰਮਲ ਸਿੰਘ ਬਸਤੀ ਵਸਾਵਾ ਸਿੰਘ,ਸੁਖਚੈਨ ਸਿੰਘ ਅਰਾਈਆਂ ਵਾਲਾ,ਡਾਕਟਰ ਤਰਸੇਮ ਸਿੰਘ ਮਰਹਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |